ਗਿੱਦੜਬਾਹਾ, 8 ਮਈ (ਸ਼ਿਵਰਾਜ ਸਿੰਘ ਬਰਾੜ)-ਮਰਹੂਮ ਜਗਦੀਸ਼ ਸਿੰਘ ਬੀਦੋਵਾਲੀ ਅਤੇ ਸੇਵਾ ਮੁਕਤ ਪੰਚਾਇਤ ਅਫ਼ਸਰ ਗੁਰਮੀਤ ਸਿੰਘ ਮਨੇਸ਼ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਕਿ ਜਦੋਂ ਉਨ੍ਹਾਂ ਦੇ ਮਾਤਾ ਗੁਰਬਚਨ ਕੌਰ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ | ਉਹ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ | ਇਸ ਦੁੱਖ ਦੀ ਘੜੀ ਵਿਚ ਗੁਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਬਣਵਾਲਾ, ਜਸਵੰਤ ਸਿੰਘ ਚੌਧਰੀ, ਰਣਯੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ, ਬਲਵਿੰਦਰ ਸਿੰਘ ਬਿੰਦੂ, ਸਕੱਤਰ ਹਰਦੇਵ ਸਿੰਘ, ਮਾਸਟਰ ਗੁਰਦੀਪ ਸਿੰਘ, ਬੀਬੀ ਗੁਰਦਿਆਲ ਕੌਰ ਮੱਲਣ, ਮਾਸਟਰ ਸਰਬਜੀਤ ਸਿੰਘ ਨਕਈ, ਰੇਸ਼ਮ ਸਿੰਘ ਸਕੱਤਰ, ਸਕੱਤਰ ਕੁਲਦੀਪ ਸਿੰਘ ਲੋਟਾ, ਗੁਰਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦੂ, ਰਘਬੀਰ ਸਿੰਘ ਨਕਈ, ਰਣਧੀਰ ਸਿੰਘ, ਸੁਖਮੰਦਰ ਸਿੰਘ ਸੰਮਤੀ ਮੈਂਬਰ, ਗੁਰਜੀਤ ਸਿੰਘ ਸਮਾਜੀ, ਗੁਰਸ਼ਰਨ ਸਿੰਘ ਸਮਾਜੀ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |