ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਿ੍ਕਟ ਟੀਮ ਲਈ ਟਰਾਇਲ 12 ਨੂੰ

Ad Position 21
No active advertisement
ਅਜੀਤ ਡੈਸਕ 10-05-2026
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਲੜਕਿਆਂ ਦੇ ਸੀਨੀਅਰ ਵਰਗ ਟੂਰਨਾਮੈਂਟ ਲਈ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਲਈ ਟਰਾਇਲ ਰੱਖੇ ਜਾ ਰਹੇ ਹਨ | ਇਸ ਸੰਬੰਧੀ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰੈੱਸ ਸਕੱਤਰ ਵਿਜੇ ਕੁਮਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਟੂਰਨਾਮੈਂਟ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਸੀਨੀਅਰ ਵਰਗ ਲੜਕਿਆਂ ਦੀ ਕਿ੍ਕਟ ਟੀਮ ਲਈ ਟਰਾਇਲ 12 ਮਈ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਗਰਾਊਾਡ ਨੈਸ਼ਨਲ ਪਬਲਿਕ ਸਕੂਲ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਮ 3:30 ਵਜੇ ਹੋਣਗੇ | ਇਨ੍ਹਾਂ ਟਰਾਇਲਾਂ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀ ਹੀ ਭਾਗ ਲੈ ਸਕਦੇ ਹਨ | ਖਿਡਾਰੀ ਆਪਣੇ ਨਾਲ ਡਿਜੀਟਲ ਜਨਮ ਸਰਟੀਫ਼ਿਕੇਟ, ਪਿਛਲੇ ਸਾਲ ਦੀ ਮਾਰਕਸ਼ੀਟ ਅਤੇ ਮੌਜੂਦਾ ਸਾਲ ਦਾ ਬੋਨਾਫਾਈਡ, ਪਾਸਪੋਰਟ ਸਾਈਜ਼ ਫ਼ੋਟੋ, ਆਧਾਰ ਕਾਰਡ, ਰਿਹਾਇਸ਼ ਦਾ ਸਬੂਤ, ਪੈਨ ਕਾਰਡ, ਬੈਂਕ ਖਾਤੇ ਦੀ ਪਾਸਬੁੱਕ ਅਤੇ ਖੇਡਣ ਵਾਲੀ ਕਿੱਟ ਲੈ ਕੇ ਆਉਣ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਗੱਤਕਾ ਮੁਕਾਬਲੇ ਕਰਵਾਏ ਅਗਲੀ ਖ਼ਬਰ ਜਸਪਾਲ ਸਿੰਘ ਪੰਜਗਰਾੲੀਂ ਨੇ ਅਨੁਸੂਚਿਤ ਜਾਤੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆ ਨਾਲ ਕੀਤੀ ਮੁਲਾਕਾਤ
Ad Position 24
No active advertisement