ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਮਲੋਟ, 9 ਮਈ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਰਚਨਾਤਮਕ ਤੇ ਮਨੋਰੰਜਕ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਪ੍ਰੀ-ਪ੍ਰਾਇਮਰੀ ਦੇ ਨੰਨੇ੍ਹ-ਮੁੰਨੇ੍ਹ ਬੱਚਿਆਂ ਨੇ ਆਪਣੀਆਂ ਮਾਤਾਵਾਂ ਨਾਲ ਸੁੰਦਰ ਵੀਡੀਓਜ਼ ਤਿਆਰ ਕਰਕੇ ਮਾਂ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ | ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਮਾਂ ਵਿਸ਼ੇ ਨਾਲ ਸੰਬੰਧਿਤ ਗ੍ਰੀਟਿੰਗ ਕਾਰਡ ਅਤੇ ਮਦਰ ਸੈਸ਼ੇ ਤਿਆਰ ਕੀਤੇ ਗਏ, ਜਦਕਿ ਹਾਈ ਕਲਾਸਾਂ ਦੇ ਵਿਦਿਆਰਥੀਆਂ ਨੇ ਕਰਾਊਨ ਮੇਕਿੰਗ ਤੇ ਪੋਰਟਰੇਟ ਮੇਕਿੰਗ ਪ੍ਰਤੀਯੋਗਤਾਵਾਂ ਵਿਚ ਉਤਸ਼ਾਹ ਨਾਲ ਭਾਗ ਲਿਆ | ਇਸ ਤੋਂ ਇਲਾਵਾ ਸਵੇਰ ਦੀ ਸਭਾ ਦੌਰਾਨ ਬੱਚਿਆਂ ਤੇ ਮਿਊਜ਼ਿਕ ਇੰਚਾਰਜ ਦਲਜੀਤ ਸਿੰਘ ਵਲੋਂ ਮਾਂ ਦਿਵਸ ਨੂੰ ਸਮਰਪਿਤ ਭਾਵੁਕ ਤੇ ਪ੍ਰੇਰਣਾਦਾਇਕ ਪੇਸ਼ਕਾਰੀ ਪ੍ਰਸਤੁਤ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਮਾਂ ਦਿਵਸ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਗਆ | ਅੰਤ ਵਿਚ ਪਿ੍ੰਸੀਪਲ ਵਲੋਂ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਂ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੇਤਰਪਾਲ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ
Ad Position 24
No active advertisement