ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟਵੰਟੀ-ਟਵੰਟੀ ਕਿ੍ਕਟ ਗਰਾਊਾਡ ਸੰਧਵਾਂ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਿਡਾਰੀਆਂ ਨੂੰ ਦਿੱਤਾ ਆਸ਼ੀਰਵਾਦ

Ad Position 21
No active advertisement
ਅਜੀਤ ਡੈਸਕ 10-05-2026
ਕੋਟਕਪੂਰਾ, 9 ਮਈ (ਮੋਹਰ ਸਿੰਘ ਗਿੱਲ)-ਖੇਡਾਂ ਸਾਡੀ ਜ਼ਿੰਦਗੀ ਵਿਚ ਸਾਨੂੰ ਹਾਰ ਬਰਦਾਸ਼ਤ ਕਰਨ ਅਤੇ ਅਨੁਸ਼ਾਸਨ 'ਚ ਰਹਿਣਾ ਸਿਖਾਉਂਦੀਆਂ ਹਨ | ਸਰੀਰਕ ਤੰਦਰੁਸਤੀ ਅਤੇ ਮਾਨਸਿਕ ਵਿਕਾਸ ਕਰਨ ਲਈ ਵੀ ਖੇਡਾਂ ਹਮੇਸ਼ਾ ਸਹਾਇਕ ਹੁੰਦੀਆਂ ਹਨ | ਇਸ ਲਈ ਸਾਨੂੰ ਸਾਰਿਆਂ ਨੂੰ ਗਰਾਉਂਡਾਂ ਨਾਲ ਜੁੜਨਾ ਚਾਹੀਦਾ ਹੈ | ਇਹ ਪ੍ਰਗਟਾਵਾ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਟਵੰਟੀ ਟਵੰਟੀ ਕਿ੍ਕਟ ਗਰਾਊਾਡ ਪਿੰਡ ਸੰਧਵਾਂ ਵਿਖੇ ਚੱਲ ਰਹੇ ਨੌਵੇਂ ਪਾਵਰ ਲਾਈਨ ਸਟੀਲ ਕੱਪ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਕੀਤਾ | ਸੰਧਵਾਂ
ਨੇ ਨੌਜਵਾਨਾਂ ਦੀ ਵੱਡੀ ਮੰਗ ਮੇਨ ਸੜਕ ਤੋਂ ਗਰਾਊਾਡ ਤੱਕ ਦਾ ਰਸਤਾ ਪੱਕਾ ਕਰਵਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਨੌਜਵਾਨਾਂ ਨੂੰ ਖੇਡਾਂ 'ਚ ਹਿੱਸਾ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ 'ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵੀ ਸੰਦੀਪ ਗੋਇਲ ਪ੍ਰਧਾਨ ਫ਼ੋਕਲ ਪੁਆਇੰਟ ਐਸੋਸੀਏਸ਼ਨ ਨੇ ਨੌਜਵਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਟਵੰਟੀ ਟਵੰਟੀ ਕਿ੍ਕਟ ਗਰਾਊਾਡ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜੋ ਨੌਕਰੀਪੇਸ਼ਾ ਕਾਰੋਬਾਰੀ ਲੋਕ ਮਾਨਸਿਕ ਪ੍ਰੇਸ਼ਾਨੀਆਂ ਨੂੰ ਇਸ ਕਾਸਕੋ ਕਿ੍ਕਟ ਖੇਡ ਕੇ ਤੰਦਰੁਸਤ ਕਰਨ ਦਾ ਯਤਨ ਕਰ ਰਹੇ ਹਨ | ਇਨਾਮ ਵੰਡ ਸਮਾਰੋਹ 'ਚ ਨਰਿੰਦਰ ਬੈੜ੍ਹ ਡਾਇਰੈਕਟਰ ਬਾਬਾ ਮਿਲਕ ਕੋਟਕਪੂਰਾ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ | ਜੇਤੂ ਟੀਮ ਪਰਾਸਰ ਜੋਤਿਸ਼ ਸਦਨ ਅਤੇ ਉਪ-ਜੇਤੂ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ | ਪ੍ਰਬੰਧਕ ਬਲਜੀਤ ਸਿੰਘ ਖੀਵਾ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਨੌਵੇਂ ਪਾਵਰ ਲਾਈਨ ਸਟੀਲ ਕੱਪ ਵਿਚ 12 ਟੀਮਾਂ ਨੇ ਰਾਤ ਦੇ ਇਸ ਟੂਰਨਾਮੈਂਟ ਵਿਚ ਭਾਗ ਲਿਆ | ਫ਼ਾਈਨਲ ਮੁਕਾਬਲਾ ਪਰਾਸਰ ਜੋਤਿਸ਼ ਸਦਨ ਅਤੇ ਪੰਜਾਬ ਐਂਡ ਸਿੰਧ ਬੈਂਕ ਟੀਮਾਂ ਦੇ ਵਿਚਕਾਰ ਖੇਡਿਆ ਗਿਆ | ਪਰਾਸਰ ਜੋਤਿਸ਼ ਸਦਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿਚ 192 ਦੌੜਾਂ ਬਣਾਉਣ ਦਾ ਟੀਚਾ ਦਿੱਤਾ, ਪਰ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ 19 ਓਵਰਾਂ ਵਿਚ ਕੇਵਲ 100 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ | ਪਰਾਸ਼ਰ ਜੋਤਿਨ ਸਦਨ ਨੇ ਇਹ ਮੈਚ 91 ਦੌੜਾਂ ਨਾਲ ਜਿੱਤ ਲਿਆ | ਮੈਨੇਜਰ ਸੁੱਖ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮੈਨ ਆਫ਼ ਦੀ ਸੀਰੀਜ ਡਾ. ਲਵਪ੍ਰੀਤ ਲਵੀ, ਦੀਪਕ ਸ਼ਰਮਾ, ਡਾ. ਰੋਡੇ, ਵਿੱਕੀ ਗਿੱਲ, ਵਿਕਾਸ ਗਰਗ ਰਹੇ | ਇਨ੍ਹਾਂ ਨੂੰ ਵੱਡੇ ਇਨਾਮ ਜਿਵੇਂ ਫ਼ਰਿੱਜ, ਵਾਸ਼ਿੰਗ ਮਸੀਨ, ਮਾਈਕਰੋਬੇਵ, ਐਲ.ਸੀ.ਡੀ ਦਿੱਤੇ | ਬੈਸਟ ਵਿਕਟ ਕੀਪਰ ਲਵ ਸੰਧੂ ਐਲਾਨਿਆ ਗਿਆ | ਲੈਵਲ ਅੱਪ ਮੁਦਕੀ ਦੀ ਟੀਮ ਨੂੰ ਬੈਸਟ ਸਪਿਰਟ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਿਮਰਨ ਸਿੰਘ ਐਮ.ਸੀ, ਗੁਰਵਿੰਦਰ ਸਿੰਘ ਚਾਨਾ, ਅੰਪਾਇਰ ਪਿੰਕੂ ਛਾਬੜਾ, ਧੋਨੀ ਤਲਵੰਡੀ, ਕੁਮੈਂਟਰੀ ਸਿਮੂ ਢਿੱਲੋ, ਹੈਪੀ ਬਰਾੜ, ਪੰਕਜ ਮਹਿਰਾ, ਵੰਸ਼ ਮਹਿਰਾ, ਰੇਸ਼ਮ ਸਿੰਘ ਵਿਰਦੀ, ਰਾਮ ਕਿ੍ਸ਼ਨ ਕਟਾਰੀਆ ਅਤੇ ਸੈਂਕੜੇ ਕਿ੍ਕਟ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਮਲੋਟ ਵਿਖੇ ਲੱਗੇਗੀ ਅਰੋੜਵੰਸ਼ ਸਮਾਜ ਦੇ ਸੰਸਥਾਪਕ ਅਰੂਟ ਜੀ ਮਹਾਰਾਜ ਦੀ ਮੂਰਤੀ
Ad Position 24
No active advertisement