10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਤੂੜੀ ਨਾਲ ਭਰੀ ਟਰਾਲੀ ਨੂੰ ਲੱਗੀ ਭਿਆਨਕ ਅੱਗ <br/>

Ad Position 21
No active advertisement
ਅੱਗ 'ਤੇ ਕਾਬੂ ਪਾਉਂਦੀ ਹੋਈ ਮਲੋਟ ਫਾਇਰ ਬਿ੍ਗੇਡ ਦੀ ਟੀਮ | ਤਸਵੀਰ: ਪਾਟਿਲ <br/> 14-05-2026
ਮਲੋਟ, 13 ਮਈ (ਪਾਟਿਲ)-ਮਲੋਟ ਦੇ ਨਜ਼ਦੀਕੀ ਪਿੰਡ ਸ਼ੇਖੂ ਕੋਲ ਇਕ ਤੂੜੀ ਦੀ ਟਰਾਲੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਟਰਾਲੀ ਅਤੇ ਤੂੜੀ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਮਦਰੱਸਾ ਦਾ ਟਰੈਕਟਰ (ਨੰਬਰ ਪੀ.ਬੀ. 03 ਜੇ 2661) ਪਿੰਡ ਮਦਰੱਸਾ ਤੋਂ ਮਲੋਟ ਵਲ ਪੰਡਿਤ ਗਿਰਧਾਰੀ ਲਾਲ ਜੀ ਦੀ ਗਊਸ਼ਾਲਾ ਵਿਚ ਤੂੜੀ ਛੱਡਣ ਲਈ ਆ ਰਿਹਾ ਸੀ | ਜਦੋਂ ਇਹ ਟਰੈਕਟਰ-ਟਰਾਲੀ ਪਿੰਡ ਸ਼ੇਖੂ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਟਰਾਲੀ ਨੂੰ ਅੱਗ ਲੱਗ ਗਈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਲੋਟ ਫਾਇਰ ਬਿ੍ਗੇਡ ਦੀ ਟੀਮ ਫਾਇਰ ਅਫ਼ਸਰ ਹਰਜੀਤ ਸਿੰਘ ਦੀ ਅਗਵਾਈ ਹੇਠ ਤੁਰੰਤ ਮੌਕੇ 'ਤੇ ਪਹੁੰਚੀ | ਫਾਇਰ ਬਿ੍ਗੇਡ ਦੀ ਟੀਮ ਨੇ ਬੜੀ ਫੁਰਤੀ ਨਾਲ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਟਰੈਕਟਰ ਨੂੰ ਸੜਨ ਤੋਂ ਬਚਾ ਲਿਆ ਗਿਆ ਅਤੇ ਕੋਈ ਵੱਡਾ ਜਾਨੀ ਨੁਕਸਾਨ ਹੋਣੋਂ ਰਹਿ ਗਿਆ | ਹਾਲਾਂਕਿ ਇਸ ਦੌਰਾਨ ਤੂੜੀ ਅਤੇ ਟਰਾਲੀ ਦਾ ਕਾਫ਼ੀ ਨੁਕਸਾਨ ਹੋਇਆ ਹੈ | ਅੱਗ ਬੁਝਾਉਣ ਵਾਲੀ ਇਸ ਟੀਮ ਵਿਚ ਫਾਇਰ ਅਫ਼ਸਰ ਹਰਜੀਤ ਸਿੰਘ ਦੇ ਨਾਲ ਡਰਾਈਵਰ ਜਗਜੀਤ ਸਿੰਘ, ਫਾਇਰਮੈਨ ਗੁਰਪ੍ਰੀਤ ਸਿੰਘ, ਰਣਜੀਤ ਕੁਮਾਰ, ਗੁਰਜੰਟ ਸਿੰਘ, ਬਿਕਰਮਜੀਤ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਿਲ ਸਨ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਅੱਗ 'ਤੇ ਜਲਦੀ ਕਾਬੂ ਪਾਇਆ ਜਾ ਸਕਿਆ |

Ad Position 22
No active advertisement
ਪਿਛਲੀ ਖ਼ਬਰ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਿਊ ਮਾਲਵਾ ਸਕੂਲ ਮੱਲਣ ਵਿਖੇ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24