10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਫ਼ਿਨਲੈਂਡ ਟਰੇਨਿੰਗ ਪ੍ਰੋਗਰਾਮ ਲਈ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੀ ਚੋਣ

Ad Position 21
No active advertisement
ਅਜੀਤ ਡੈਸਕ 14-05-2026
ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਿੱਖਿਆ ਲਈ ਚਲਾਏ ਜਾ ਰਹੇ ਫ਼ਿਨਲੈਂਡ ਟਰੇਨਿੰਗ ਪ੍ਰੋਗਰਾਮ, ਯੂਨੀਵਰਸਿਟੀ ਆਫ਼ ਟੁਰਕੂ, ਫ਼ਿਨਲੈਂਡ ਲਈ ਫ਼ਰੀਦਕੋਟ ਦੇ ਤਿੰਨ ਅਧਿਆਪਕਾਂ ਦਾ ਨਾਮ ਮੈਰਿਟ ਸੂਚੀ ਵਿਚ ਆਇਆ ਹੈ | ਪੰਜਾਬ ਵਿਚੋਂ 72 ਪ੍ਰਾਇਮਰੀ ਅਧਿਆਪਕ ਇਸ ਟਰੇਨਿੰਗ ਲਈ 18/05/2026 ਤੋਂ 29/05/2026 ਤੱਕ ਯੂਨੀਵਰਸਿਟੀ ਆਫ਼ ਟੁਰਕੂ, ਫ਼ਿਨਲੈਂਡ ਜਾ ਰਹੇ ਹਨ | ਇਹ ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦਾ ਚੌਥਾ ਬੈਚ ਹੈ ਜੋ ਟਰੇਨਿੰਗ ਲਈ ਜਾ ਰਿਹਾ ਹੈ | ਇਹ ਟਰੇਨਿੰਗ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਆਫ਼ ਟੁਰਕੂ ਫ਼ਿਨਲੈਂਡ ਦੇ ਵਿਚਕਾਰ ਹੋਏ ਸਤੰਬਰ 2024 ਦੇ ਸਹਿਮਤੀ ਪੱਤਰ ਅਨੁਸਾਰ ਕਾਰਵਾਈ ਜਾ ਰਹੀ ਹੈ | ਇਸ ਟਰੇਨਿੰਗ ਦਾ ਮੁੱਖ ਉਦੇਸ਼ ਪ੍ਰਾਇਮਰੀ ਅਧਿਆਪਕਾਂ ਨੂੰ ਵਿਸ਼ਵ ਪੱਧਰ 'ਤੇ ਵਰਤੀਆਂ ਜਾ ਰਹੀਆਂ ਅਧਿਆਪਨ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ | ਇਸ ਟਰੇਨਿੰਗ ਲਈ ਪੂਰੇ ਪੰਜਾਬ ਭਰ ਵਿਚੋਂ ਪ੍ਰਾਇਮਰੀ ਅਧਿਆਪਕਾਂ ਵਲੋਂ ਅਪਲਾਈ ਕੀਤਾ ਗਿਆ ਸੀ ਜਿਸ ਵਿਚ ਲਗਪਗ 400 ਅਧਿਆਪਕ ਸਕਰੂਟਨੀ ਲਈ ਚੁਣੇ ਗਏ | ਇੰਟਰਵਿਊ ਲਈ ਲਗਪਗ 150 ਅਧਿਆਪਕਾਂ ਦੀ ਚੋਣ ਹੋਈ ਜਿਸ ਤੋਂ ਬਾਅਦ 72 ਅਧਿਆਪਕ ਇਸ ਟਰੇਨਿੰਗ ਲਈ ਮੈਰਿਟ ਅਨੁਸਾਰ ਚੁਣੇ ਗਏ | ਫ਼ਰੀਦਕੋਟ ਤੋਂ ਹਰਜੀਤ ਸਿੰਘ ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ, ਕਿ੍ਸ਼ਨ ਕੁਮਾਰ, ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਿਸ਼ਰੀਵਾਲਾ, ਅਮਨਦੀਪ ਕੌਰ ਪੁਰੀ ਈ.ਟੀ.ਟੀ. ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਦਾ ਇਸ ਟਰੇਨਿੰਗ ਲਈ ਜਾਣਾ ਫ਼ਰੀਦਕੋਟ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਜਨਾ ਕੌਸ਼ਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਬੀ.ਪੀ.ਈ.ਓ. ਫ਼ਰੀਦਕੋਟ-3 ਭਰਪੂਰ ਸਿੰਘ, ਬੀ.ਪੀ.ਈ.ਓ. ਫ਼ਰੀਦਕੋਟ-2 ਜਗਤਾਰ ਸਿੰਘ ਮਾਨ, ਬੀ.ਪੀ.ਈ.ਓ. ਜੈਤੋ ਸੁਸ਼ੀਲ ਕੁਮਾਰ, ਬੀ.ਪੀ.ਈ.ਓ. ਕੋਟਕਪੂਰਾ ਸੁਰਜੀਤ ਸਿੰਘ ਨੇ ਟਰੇਨਿੰਗ 'ਤੇ ਜਾਣ ਵਾਲੇ ਅਧਿਆਪਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਪੇਂਡੂ ਚੌ ਕੀਦਾਰ ਵੈਲਫੇਅਰ ਐਸੋਸੀਏਸ਼ਨ ਵਲੋਂ ਧਰਨਾ 28 ਨੂੰ ਅਗਲੀ ਖ਼ਬਰ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24