15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਦੇ ਸਕਾਊਟਸ, ਰੋਵਰਜ, ਗਾਈਡਜ਼ ਅਤੇ ਰੇਂਜਰਜ਼ ਦਾ ਅਡਵਾੈਚਰ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-05-2026
ਸਮਾਲਸਰ, 25 ਮਈ (ਗੁਰਜੰਟ ਕਲਸੀ ਲੰਡੇ)-ਭਾਰਤ ਸਕਾਊਟ ਅਤੇ ਗਾਈਡ ਦੇ ਤਾਰਾ ਦੇਵੀ ਰਾਜ ਪੁਰਸਕਾਰ ਅਤੇ ਐਡਵੈਂਚਰ ਕੈਂਪ ਵਿਚ ਮੇਜਰ ਅਜਾਇਬ ਕਾਨਵੈਂਟ ਸਕੂਲ ਦੇ ਸਕਾਊਟਸ/ਰੋਵਰਜ ਅਤੇ ਗਾਈਡਜ਼/ਰੇਂਜਰਜ਼ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਓਾਕਾਰ ਸਿੰਘ ਐਸ.ਓ.ਸੀ. ਸਕਾਊਟ ਅਤੇ ਮਨਜੀਤ ਕੌਰ ਏ.ਐਸ.ਓ.ਸੀ. ਗਾਈਡ ਦੀ ਯੋਗ ਰਹਿਨੁਮਾਈ ਹੇਠ ਸਕੂਲ ਜਿਉਣਵਾਲਾ ਦੇ 58 ਸਕਾਊਟਸ/ਰੋਵਰਜ ਅਤੇ 62 ਗਾਈਡਜ਼/ਰੇਂਜਰਜ਼ ਨੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮ ਵਰਕ, ਲੀਡਰਸ਼ਿਪ ਅਤੇ ਸਹਿਣਸ਼ੀਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਦਾ ਮਨ ਮੋਹ ਲਿਆ | ਕੈਂਪ ਦੌਰਾਨ ਸਕਾਊਟਸ ਅਤੇ ਗਾਈਡਜ਼ ਨੇ ਟਰੈਕਿੰਗ, ਰੱਸੀ ਕਲਾ, ਫ਼ਸਟ ਏਡ, ਟੈਂਟ ਲਗਾਉਣ, ਸਭਿਆਚਾਰਕ ਅਤੇ ਹੋਰ ਐਡਵੈਂਚਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ | ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਲੋਂ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਡਾ. ਐਸ.ਐਸ. ਬਰਾੜ ਪਿ੍ੰਸੀਪਲ/ਡਾਇਰੈਕਟਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ | ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਰਹੇਗਾ | ਇੰਚਾਰਜ ਅਧਿਆਪਕ ਵੀਰਪਾਲ ਕੌਰ ਡੀ.ਓ.ਸੀ. ਰੇਂਜਰ ਅਤੇ ਅੰਮਿ੍ਤਪਾਲ ਕੌਰ ਖੋਸਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਦੌਰਾਨ ਡੀਜ਼ਲ ਮਹਿੰਗਾ ਹੋਣ ਨਾਲ ਕਿਸਾਨਾਂ 'ਤੇ ਵਧੇਗਾ ਆਰਥਿਕ ਬੋਝ-ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ...
Ad Position 24