29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਡਾਕਘਰ ਫ਼ਰੀਦਕੋਟ ਤੇ ਮੋਗਾ ਵਿਖੇ ਆਧਾਰ ਕਾਊਾਟਰਾਂ ਦਾ ਸਮਾਂ ਵਧਾਇਆ - ਵਿਵੇਕ ਨਿਧੀ ਸਿੰਘ

Ad Position 21
No active advertisement
ਅਜੀਤ ਡੈਸਕ 02-06-2026
ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ)-ਭਾਰਤੀ ਡਾਕ ਵਿਭਾਗ ਵਲੋਂ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਡਾਕਘਰ ਫ਼ਰੀਦਕੋਟ ਅਤੇ ਮੁੱਖ ਡਾਕਘਰ ਮੋਗਾ ਵਿਖੇ ਚੱਲ ਰਹੇ ਆਧਾਰ ਕਾਊਾਟਰਾਂ ਦੇ ਸਮੇਂ ਵਿਚ ਵਾਧਾ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਸੁਪਰਡੈਂਟ ਡਾਕਘਰ ਫ਼ਰੀਦਕੋਟ ਮੰਡਲ ਵਿਵੇਕ ਨਿਧੀ ਸਿੰਘ ਨੇ ਦੱਸਿਆ ਕਿ ਹੁਣ ਦੋਵੇਂ ਹੈੱਡ ਪੋਸਟ ਆਫਿਸਾਂ ਵਿਚ ਆਧਾਰ ਕਾਰਡ ਨਾਲ ਸਬੰਧਿਤ ਸੇਵਾਵਾਂ ਸਵੇਰੇ 7:30 ਵਜੇ ਤੋਂ ਸ਼ਾਮ 8:00 ਵਜੇ ਤੱਕ ਉਪਲਬਧ ਰਹਿਣਗੀਆਂ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਉਦੇਸ਼ ਲੋਕਾਂ ਨੂੰ ਵਧੇਰੇ ਸੁਵਿਧਾਜਨਕ ਸਮੇਂ ਦੌਰਾਨ ਆਧਾਰ ਸੇਵਾਵਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਦੱਸਿਆ ਕਿ ਨਵਾਂ ਆਧਾਰ ਕਾਰਡ ਬਣਵਾਉਣ, ਆਧਾਰ ਵਿਚ ਸੋਧ ਕਰਵਾਉਣ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਆਧਾਰ ਸੇਵਾ ਲਈ ਲੋਕ ਹੁਣ ਵਧੇ ਹੋਏ ਸਮੇਂ ਦਾ ਲਾਭ ਲੈ ਸਕਣਗੇ | ਇਸ ਨਾਲ ਖ਼ਾਸ ਤੌਰ 'ਤੇ ਸਕੂਲੀ ਬੱਚਿਆਂ, ਸਰਕਾਰੀ ਮੁਲਾਜ਼ਮਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਸਹੂਲਤ ਮਿਲੇਗੀ | ਸੁਪਰਡੈਂਟ ਡਾਕਘਰ ਨੇ ਦੱਸਿਆ ਕਿ ਪਹਿਲਾਂ ਆਧਾਰ ਕਾਊਾਟਰ ਰੋਜ਼ਾਨਾ ਕਰੀਬ 8 ਘੰਟੇ ਕੰਮ ਕਰਦੇ ਸਨ, ਜਦਕਿ ਹੁਣ ਇਹ ਕਾਊਾਟਰ ਕਰੀਬ 13 ਘੰਟੇ ਲੋਕਾਂ ਦੀ ਸੇਵਾ ਵਿਚ ਉਪਲਬਧ ਰਹਿਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਡਿਗਰੀ ਕਾਲਜ 'ਚ ਤੰਬਾਕੂ ਜਾਗਰੂਕਤਾ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਕਾਲਜੀਏਟ ਸਕੂਲ ਵਿਖੇ ਓਰੀਐਂਟੇਸ਼ਨ ਤੇ ਸਨਮਾਨ ਸਮਾਰੋਹ ਕਰਵਾਇਆ
Ad Position 24