13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਾਰਾਂ ਦੀ ਨੀਲ ਗਾਂ ਨਾਲ ਟੱਕਰ 'ਚ 3 ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-06-2026
ਦੋਦਾ, 3 ਜੂਨ (ਰਵੀਪਾਲ)-ਪਿੰਡ ਦੋਦਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਦੇ ਚੰਦਭਾਨ ਡਰੇਨ ਨੇੜੇ ਇਕ ਸਵਿਫ਼ਟ ਕਾਰ ਤੇ ਇਨੋਵਾ ਕਾਰ ਅੱਗੇ ਅਚਾਨਕ ਨੀਲ ਗਾਂ (ਰੋਜ) ਦੀ ਟੱਕਰ ਨਾਲ ਤਿੰਨ ਜਾਣੇ ਜ਼ਖ਼ਮੀ ਹੋ ਗਏ, ਜਦਕਿ ਦੋਵੇਂ ਕਾਰਾਂ ਵੀ ਚਕਨਾਚੂਰ ਹੋ ਗਈਆਂ | ਪੁਲਿਸ ਚੌਂਕੀ ਦੋਦਾ ਨੂੰ ਰਾਜੇਸ਼ ਕੁਮਾਰ ਪੁੱਤਰ ਵਿਨੋਦ ਕੁਮਾਰ ਸ੍ਰੀ ਮੁਕਤਸਰ ਸਾਹਿਬ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਦਰਤੀ ਵਾਪਰ ਗਿਆ | ਉਸ ਨੇ ਦੱਸਿਆ ਕਿ ਸਵਿਫ਼ਟ ਦੇ ਡਰਾਈਵਰ ਪ੍ਰਦੀਪ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਬਠਿੰਡਾ ਦੀ ਗੱਡੀ 'ਚ ਰੋਜ ਵੱਜਣ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ | ਉਸੇ ਸਮੇਂ ਹੀ ਅਮਨ ਬਾਂਸਲ ਪੁੱਤਰ ਪਵਨ ਕੁਮਾਰ ਮਹਾਂਬੱਧਰ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਕਿ ਦੋਦਾ ਦੇ ਸੇਮ ਨਾਲੇ ਨੇੜੇ ਰੋਜ ਜਾਨਵਰ ਆਉਣ ਕਰਕੇ ਇਹ ਹਾਦਸਾ ਵਾਪਰ ਗਿਆ ਅਤੇ ਇਨੋਵਾ ਦਰੱਖ਼ਤ ਨਾਲ ਜਾ ਟਕਰਾਈ, ਜਿਸ ਨਾਲ ਸ਼ਿਵਾਲੀ ਪੁੱਤਰੀ ਅਮਨ, ਪਿ੍ਸ਼ਾ ਪੁੱਤਰੀ ਅਮਨ ਸਮੇਤ ਚਾਲਕ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਐੱਸ.ਐੱਸ.ਐੱਫ਼. ਟੀਮ ਵਲੋਂ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ | ਲੋਕਾਂ ਨੇ ਦੱਸਿਆ ਕਿ ਟੱਕਰ ਬਹੁਤ ਭਿਆਨਕ ਹੋਣ ਕਰਕੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਨੀਲ ਗਾਂ ਦੀ ਵੀ ਮੌਤ ਹੋ ਗਈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਨਵਾਂਸ਼ਹਿਰ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ 7 ਨੂੰ
Ad Position 24