13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਿਊਰ ਮਾਈਨਰ 'ਚੋਂ ਨਿਕਲਦੀ ਕੱਸੀ 'ਚ ਲਗਾਈ ਜਾ ਰਹੀ ਠੱਲ੍ਹ ਕਾਰਨ ਅੱਧੀ ਦਰਜਨ ਪਿੰਡਾਂ ਦੇ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-06-2026
ਬਾਜਾਖਾਨਾ, 3 ਜੂਨ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਵਾਲਾ ਵਿਖੇ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਲੋਂ 300 ਏਕੜ ਦੇ ਕਰੀਬ ਪਿੰਡ ਰੋਮਾਣਾ ਅਜੀਤ ਸਿੰਘ ਦੇ ਕਿਸਾਨਾਂ ਨੂੰ ਫ਼ਾਇਦਾ ਪਹੰੁਚਾਉਣ ਲਈ ਰੌਂਤਾ ਰਜਬਾਹੇ ਵਿਚੋਂ ਨਿਕਲਦੀ ਕੱਸੀ ਨਿਊਰ ਮਾਈਨਰ ਟੱਲੇਵਾਲਾ ਦੇ ਵਿਚਕਾਰ ਪਿੰਡ ਰੋਮਾਣਾ ਅਜੀਤ ਸਿੰਘ ਪਾਸ ਇਕ ਢਾਈ ਫ਼ੁੱਟ ਦੇ ਕਰੀਬ ਉੱਚੀ ਠੱਲ੍ਹ ਬਣਵਾਈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਪਿੰਡ ਬਾਜਾਖਾਨਾ, ਵਾੜਾ ਭਾੲਾੀ ਕਾ, ਮੱਲਾ, ਰੋਮਾਣਾ ਅਜੀਤ ਸਿੰਘ, ਦਬੜ੍ਹੀਖਾਨਾ, ਚੰਦਭਾਨ, ਜੀਦਾ ਅਤੇ ਹੋਰ ਪਿੰਡਾਂ ਦੇ ਕਿਸਾਨ ਉਕਤ ਜਗ੍ਹਾ 'ਤੇ ਇੱਕਤਰ ਹੋਏ ਅਤੇ ਰੋਸ ਵਜੋਂ ਉਨ੍ਹਾਂ ਰੌਂਤਾ ਰਜਬਾਹੇ ਵਿਚੋਂ ਨਿਕਲਦੀ ਕੱਸੀ ਨਿਊਰ ਮਾਈਨਰ ਟੱਲੇਵਾਲਾ ਦਾ ਕੰਮ ਬੰਦ ਕਰਵਾ ਕੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਪਿਛਲੇ 50 ਵਰਿ੍ਹਆਂ ਤੋਂ ਨਹਿਰੀ ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ ਸੀ ਅਤੇ ਜੇਕਰ ਹੁਣ ਪਾਣੀ ਮਿਲਣ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਵਿਚੋਂ ਚਾਰ ਮਣ ਦਾਣੇ ਹੋਣ ਸ਼ੁਰੂ ਹੋਏ ਸਨ ਤਾਂ ਹੁਣ ਨਹਿਰੀ ਵਿਭਾਗ ਅਤੇ ਪਿੰਡ ਰੋਮਾਣਾ ਅਜੀਤ ਸਿੰਘ ਕੁਝ ਕੁ ਕਿਸਾਨਾਂ ਦੀ ਮਿਲੀ ਭੁਗਤ ਨਾਲ ਇਸ ਕੱਸੀ ਵਿਚ ਠੱਲ੍ਹ ਲਗਾ ਕੇ ਅੱਗੇ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬੰਜਰ ਬੁਣਨ ਵੱਲ ਧੱਕਿਆ ਜਾ ਰਿਹਾ ਹੈ ਜਿਸ ਨੂੰ ਅਸੀਂ ਹਰਗਿਜ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਜੀਦਾ, ਸਿਕੰਦਰ ਸਿੰਘ ਦਬੜ੍ਹੀਖਾਨਾ, ਸਰਪੰਚ ਭੀਮਾ ਸਿੰਘ ਜੀਦਾ, ਸਿਕੰਦਰ ਸਿੰਘ ਜੀਦਾ, ਗੁਰਪ੍ਰੀਤ ਸਿੰਘ ਦਬੜ੍ਹੀਖਾਨਾ, ਬਲਵਿੰਦਰ ਸਿੰਘ ਰੋਮਾਣਾ ਅਜੀਤ ਸਿੰਘ, ਜਗਨੰਦਰ ਸਿੰਘ ਰੋਮਾਣਾ ਅਜੀਤ ਸਿੰਘ, ਚਰਨਜੀਤ ਸਿੰਘ ਚੰਦਭਾਨ, ਸੁਖਰਾਜ ਸਿੰਘ ਚੰਦ ਭਾਨ, ਇਕਬਾਲ ਸਿੰਘ ਚੰਦਭਾਨ, ਅੰਗਰੇਜ ਸਿੰਘ ਮੈਂਬਰ ਵਾੜਾ ਭਾਈਕਾ, ਗੋਰਾ ਧਾਲੀਵਾਲ ਵਾੜਾ ਭਾਈ ਕਾ, ਬਲਵੀਰ ਸਿੰਘ ਵਾੜਾ ਭਾਈ ਕਾ, ਜੱਸਾ ਆਕਲੀਆਂ, ਅੰਮਿ੍ਤਪਾਲ ਸਿੰਘ ਜੀਦਾ, ਗੁਰਜੰਟ ਸਿੰਘ ਵਾੜਾ ਭਾੲਾੀ ਕਾ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | ਇਸ ਮੌਕੇ ਜਦੋਂ ਨਹਿਰੀ ਵਿਭਾਗ ਬਠਿੰਡਾ ਦੇ ਐਸ.ਡੀ.ਓ. ਸਾਹਿਲ ਸ਼ਰਮਾ ਨਾਲ ਇਸ ਮਸਲੇ ਸੰਬਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੌਂਤਾ ਰਜਬਾਹੇ ਵਿਚੋਂ ਨਿਕਲਦੀ ਕੱਸੀ ਨਿਊਰ ਮਾਈਨਰ ਟੱਲੇਵਾਲਾ ਵਿਚ ਠੱਲ ਪਾਉਣ ਲਈ ਉਨ੍ਹਾਂ ਪਾਸ ਨਕਸ਼ਾ ਮਨਜ਼ੂਰ ਹੋਇਆ ਹੈ ਅਤੇ ਉਨ੍ਹਾਂ ਦੇ ਵਿਭਾਗ ਵਲੋਂ ਠੱਲ੍ਹ ਪਾਉਣ ਲਈ ਪਹਿਲਾਂ ਕਿਸਾਨਾਂ ਦੀ ਸਹਿਮਤੀ ਲਈ ਸੀ ਪ੍ਰੰਤੂ ਹੁਣ ਕਿਸਾਨਾਂ ਦੀ ਆਪਸੀ ਸਹਿਮਤੀ ਨਹੀਂ ਬਣ ਰਹੀ ਅਤੇ ਨਕਸ਼ੇ ਮੁਤਾਬਿਕ ਇਹ ਠੱਲ੍ਹ ਬਣਾਉਣ ਦੀ ਤਜਵੀਜ਼ ਹੈ | ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੱਸੀ ਪੱਕੀ ਹੋਣ ਸਮੇਂ ਇਹ ਠੱਲ੍ਹ ਬਣਾਉਣ ਤੋਂ ਰਹਿ ਗਈ ਸੀ ਅਤੇ ਜਿਸ ਸੰਬਧੀ ਉੱਚ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਪੂਰੀਆਂ ਹੋਣ ਤੱਕ ਕਲਮ ਛੋੜ ਹੜਤਾਲ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਦਿਲਬਾਗ ਬਾਗੀ ਸ਼ਰਮਾ ਨੂੰ ਐਮ.ਸੀ. ਬਣਨ ਦੀ ਵਧਾਈ ਦਿੱਤੀ
Ad Position 24