13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜ਼ਮੀਨੀ ਵਿਵਾਦ : ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਵਾਟਰ ਵਰਕਸ ਦੀ ਟੈਂਕੀ 'ਤੇ ਚੜਿ੍ਹਆ

Ad Position 21
No active advertisement
ਟੈਂਕੀ 'ਤੇ ਚੜੇ੍ਹ ਵਿਅਕਤੀ ਨੂੰ ਸਮਝਾਉਂਦੇ ਐੱਸ.ਐੱਚ.ਓ. ਦੀਪਿਕਾ ਕੰਬੋਜ | (ਸੱਜੇ) ਵਿਅਕਤੀ ਨਾਲ ਗੱਲਬਾਤ ਕਰਦੇ ਹੋਏ ਡੀ.ਐੱਸ.ਪੀ. | ਤਸਵੀਰਾਂ : ਰਵੀਪਾਲ <br/> 04-06-2026
ਦੋਦਾ, 3 ਜੂਨ (ਰਵੀਪਾਲ)-ਅੱਜ ਪਿੰਡ ਸੁਖਨਾ ਅਬਲੂ 'ਚ ਸਵੇਰੇ ਉਸ ਵੇਲੇ ਪੁਲਿਸ 'ਤੇ ਪਿੰਡ ਵਾਸੀਆਂ ਲਈ ਸਥਿਤੀ ਗੰਭੀਰ ਬਣ ਗਈ, ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਜਗਮੀਤ ਸਿੰਘ ਵਾਸੀ ਭੁੱਟੀਵਾਲਾ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ 'ਤੇ ਪੈਟਰੋਲ ਦੀ ਬੋਤਲ ਨਾਲ ਲੈ ਕੇ ਚੜ੍ਹ ਗਿਆ ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਕੋਟਭਾਈ ਦੀਪਿਕਾ ਕੰਬੋਜ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ | ਟੈਂਕੀ 'ਤੇ ਚੜ੍ਹੇ ਵਿਅਕਤੀ ਨੇ ਹੇਠਾ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਉਸ ਦੇ ਕੋਲ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਆਪਣੇ ਉਪਰ ਪੈਟਰੋਲ ਪਾ ਕੇ ਅੱਗ ਲਗਾ ਲਵੇਗਾ | ਇਸ ਦੇ ਬਾਵਜੂਦ ਐੱਸ.ਐੱਚ.ਓ. ਦੀਪਿਕਾ ਕੰਬੋਜ ਖ਼ੁਦ ਟੈਂਕੀ 'ਤੇ ਚੜ੍ਹ ਗਏ ਅਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ | ਕਾਫ਼ੀ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਪੁਲਿਸ ਦੇ ਭਰੋਸੇ 'ਤੇ ਜਗਮੀਤ ਸਿੰਘ ਟੈਂਕੀ ਤੋਂ ਹੇਠਾ ਉਤਰ ਆਇਆ | ਜਗਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਕੁਝ ਸਾਲ ਪਹਿਲਾਂ ਪਿੰਡ ਸੁਖਨਾ ਅਬਲੂ ਦੇ ਅਰਸ਼ਵਿੰਦਰ ਸਿੰਘ ਵਾਸੀ ਸੁਖਨਾ ਅਬਲੂ ਨਾਲ ਹੋਇਆ ਸੀ ਅਤੇ ਲਗਪਗ ਡੇਢ ਸਾਲ ਬਾਅਦ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਵਿਰਾਸਤੀ ਜ਼ਮੀਨ 'ਚੋਂ ਤਿੰਨ ਏਕੜ ਜ਼ਮੀਨ ਉਸ ਦੀ ਧੀ ਸਰਬਜੀਤ ਕੌਰ ਦੇ ਨਾਂਅ ਅਤੇ ਤਿੰਨ ਏਕੜ ਉਸ ਦੀ ਸੱਸ ਦੇ ਨਾਂਅ ਹੋ ਗਈ | ਉਸ ਨੇ ਦੋਸ਼ ਲਾਇਆ ਕਿ ਕਈ ਵਾਰ ਆਪਸੀ ਸਹਿਮਤੀ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਨਤੀਜਾ ਨਹੀਂ ਨਿਕਲਿਆ | ਉਸ ਦਾ ਕਹਿਣਾ ਸੀ ਕਿ ਹੁਣ ਉਸ ਦੀ ਧੀ ਨੂੰ ਜ਼ਮੀਨ ਤੇ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਪੁਲਿਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ | ਉਸ ਨੇ ਦੱਸਿਆ ਕਿ ਇਨਸਾਫ਼ ਦੀ ਮੰਗ ਨੂੰ ਲੈ ਕੇ ਹੀ ਉਹ ਟੈਂਕੀ 'ਤੇ ਚੜਿ੍ਹਆ ਸੀ | ਜਗਮੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਉਹ ਹੇਠਾ ਉਤਰਿਆ ਹੈ | ਇਸ ਸੰਬੰਧੀ ਜਤਿੰਦਰ ਸਿੰਘ ਡੀ.ਐੱਸ.ਪੀ. ਗਿਦੜਬਾਹਾ ਅਤੇ ਐੱਸ.ਐੱਚ.ਓ. ਕੋਟਭਾਈ ਦੀਪਿਕਾ ਕੰਬੋਜ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਜ਼ਮੀਨ ਸੰਬੰਧੀ ਵਿਵਾਦ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਮਝਾ-ਬੁਝਾ ਕੇ ਟੈਂਕੀ ਤੋਂ ਸੁਰੱਖਿਅਤ ਹੇਠਾ ਉਤਾਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ ਅਗਲੀ ਖ਼ਬਰ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ ਦੀ ਚੈਕਿੰਗ
Ad Position 24