05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਭਾਰਤ ਦੀ ਕਲਚਰ ਮਨਿਸਟਰੀ ਵਲੋਂ ਨਿੰਦਰ ਘੁਗਿਆਣਵੀ ਨੂੰ ਮਿਲੀ ਫੈਲੋਸ਼ਿਪ

Ad Position 21
No active advertisement
ਅਜੀਤ ਡੈਸਕ 20-06-2026

ਫ਼ਰੀਦਕੋਟ, 19 ਜੂਨ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਦੇ ਪਿੰਡ ਘੁਗਿਆਣਾ ਦੇ ਵਸਨੀਕ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੂੰ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ (ਸੀ.ਸੀ.ਆਰ.ਟੀ ਦਿੱਲੀ) ਵਲੋਂ ਸੀਨੀਅਰ ਰਿਸਰਚ ਫੈਲੋਸ਼ਿਪ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ ਉਤੇ ਕਈ ਮਹੱਤਵਪੂਰਨ ਪੁਸਤਕਾਂ ਦੇ ਲੇਖਕ ਘੁਗਿਆਣਵੀ ਨੂੰ ਇਹ ਫੈਲੋਸ਼ਿਪ ਦੋ ਸਾਲਾਂ ਲਈ ਮਿਲੀ ਹੈ ਅਤੇ ਇਸ ਦੌਰਾਨ ਉਹ ‘ਪੰਜਾਬੀ ਗਾਇਕੀ ਦੇ 125 ਸਾਲ’ ਵਿਸ਼ੇ ਉਤੇ ਕਲਚਰ ਮਨਿਸਟਰੀ ਲਈ ਖੋਜ ਕਾਰਜ ਕਰਦਿਆਂ ਇਕ ਵੱਡੇ ਅਕਾਰ ਦੀ ਪੁਸਤਕ ਲਿਖਣਗੇ, ਜਿਸ ਨੂੰ ਸਭਿਆਚਾਰਕ ਵਿਭਾਗ ਪ੍ਰਕਾਸ਼ਿਤ ਕਰੇਗਾ। ‘ਜੱਜ ਦਾ ਅਰਦਲੀ’ ਪੁਸਤਕ ਨਾਲ ਮਸ਼ਹੂਰ ਹੋਏ ਨਿੰਦਰ ਘੁਗਿਆਣਵੀ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਕੇਂਦਰੀ ਯੂਨੀਵਰਸਿਟੀ ਵਰਧਾ ਵਿਖੇ ‘ਰਾਈਟਰ ਇਨ ਰੈਜੀਡੈਂਸ’ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ‘ਪ੍ਰੋਫੈਸਰ ਆਫ਼ ਪ੍ਰੈਕਟਿਸ’ ਵੀ ਰਹਿ ਚੁੱਕੇ ਹਨ। ਸਿਰਫ ਨੌਂ ਜਮਾਤਾਂ ਪੜ੍ਹੇ ਨਿੰਦਰ ਘੁਗਿਆਣਵੀ ਦੀਆਂ ਰਚੀਆਂ ਸਾਹਿਤਕ ਪੁਸਤਕਾਂ ਉਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਪੀ.ਐਚ.ਡੀ ਤੇ ਐਮ.ਫਿਲ ਦੀ ਖੋਜ ਕਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ 6 ਪੁਸਤਕਾਂ ਵੱਖ ਵੱਖ ਯੂਨੀਵਰਸਿਟੀਆਂ ਦੇ ਕੋਰਸਾਂ ਲਈ ਪੜ੍ਹਾਈਆਂ ਜਾ ਰਹੀਆਂ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ ਤੇ ਦਲੀਪ ਕੌਰ ਟਿਵਾਣਾ ਨੇ ਵੀ ਇਸ ਫੈਲੋਸ਼ਿਪ ਉਤੇ ਖੋਜ ਕਾਰਜ ਕੀਤੇ ਸਨ। 

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਾਸਪੈਕਟ ਜਾਰੀ ਅਗਲੀ ਖ਼ਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਹਾਕੀ ਐਸਟਰੋਟਰਫ਼ ਦੇ ਨਵੀਨੀਕਰਨ ਦਾ ਉਦਘਾਟਨ
Ad Position 24
No active advertisement