ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਦੋ ਦਿਨਾਂ ਸਤਿਸੰਗ ਸਮਾਗਮ ਅਤੇ ਭੰਡਾਰੇ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 23-06-2026

ਸ੍ਰੀ ਮੁਕਤਸਰ ਸਾਹਿਬ, 22 ਜੂਨ (ਹਰਮਹਿੰਦਰਪਾਲ)-ਮਹਾਰਾਜ ਬਣੀਆ ਰਾਮ ਸੇਵਾ ਸੁਸਾਇਟੀ (ਰਜਿ.) ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਧਰਮਪਾਲ ਦੀ ਪ੍ਰਧਾਨਗੀ ਹੇਠ ਮਹਾਰਾਜ ਬਣੀਆ ਰਾਮ ਮੰਦਰ ਵਿਖੇ ਹੋਈ। ਮੀਟਿੰਗ ਵਿਚ ਕਮੇਟੀ ਮੈਂਬਰਜ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਤਿਸੰਗ ਪ੍ਰੇਮੀ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਮੰਦਰ ਦੇ ਸੰਚਾਲਕ ਚੁੰਨੀ ਲਾਲ ਮਹਾਰਾਜ ਤੇ ਸ੍ਰੀ ਤਾਰਾ ਚੰਦ ਮਹਾਰਾਜ ਨੇ ਦੱਸਿਆ ਕਿ ਸ੍ਰੀ ਸ੍ਰੀ 108 ਸਤਿਗੁਰੂ ਸ੍ਰੀ ਬਣੀਆ ਰਾਮ ਜੀ ਦੇ ਪਰਿਨਿਰਵਾਣ ਦਿਵਸ ਮੌਕੇ 42ਵਾਂ ਸਤਿਸੰਗ ਵਿਸ਼ਾਲ ਸਮਾਗਮ ਅਤੇ ਭੰਡਾਰਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਜੁਲਾਈ ਰਾਤ ਨੂੰ ਵਿਸ਼ਾਲ ਸਤਿਸੰਗ ਸਮਾਗਮ ਅਤੇ 6 ਜੁਲਾਈ ਨੂੰ ਲੰਗਰ ਭੰਡਾਰਾ ਕੀਤਾ ਜਾਵੇਗਾ। ਉਕਤ ਸਮੁੱਚੇ ਸਮਾਗਮ ਦੀ ਅਧਿਕਸ਼ਤਾ ਮਹਾਰਾਜ ਸ੍ਰੀ ਰੂਪ ਚੰਦ ਜੀ ਗੁਜਰਾਤੀ ਵਰਤਮਾਨ ਗੁਰਗੱਦੀ ਪਤੀ ਅੰਤਰ ਰਾਸ਼ਟਰੀ ਸਭਾ ਸ੍ਰੀ ਨਵਲ ਸਮਪ੍ਰਦਾਇ ਕਰਨਗੇ। ਇਸ ਵਿਸ਼ਾਲ ਸਤਿਸੰਗ ਸਮਾਗਮ ਵਿਚ ਪੰਜਾਬ ਭਰ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਇਲਾਵਾ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਤੋਂ ਸੰਤ ਮਹਾਤਮ ਸ਼ਮੂਲੀਅਤ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਦਾ ‘ਸ੍ਰੀ ਮੁਕਤਸਰ ਸਾਹਿਬ’ ਨਾਮਕਰਨ ਅਜੇ ਵੀ ਅਟਕਿਆ - ਐਡਵੋਕੇਟ ਅਨੁਰਾਗ ਸ਼ਰਮਾ ਅਗਲੀ ਖ਼ਬਰ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਚੇਅਰਮੈਨ ਗੁਰਪ੍ਰੀਤ ਸਿੰਘ ਵਿਰਦੀ ਨੂੰ ਦਿੱਤੀਆਂ ਵਧਾਈਆਂ
Ad Position 24
No active advertisement