ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਸੰਗੀਤ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 23-06-2026

ਕੋਟਕਪੂਰਾ, 22 ਜੂਨ (ਮੇਘਰਾਜ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਸਾਲਾਨਾ ਸੰਗੀਤ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਉਦੇਸ਼ ਭਾਰਤੀ ਸ਼ਾਸਤਰੀ ਸੰਗੀਤ ਦੀ ਸਮਿ੍ਰੱਧ ਪ੍ਰੰਪਰਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ’ਚ ਸੰਗੀਤ ਪ੍ਰਤੀ ਰੁਚੀ ਪੈਦਾ ਕਰਨਾ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਸਹਾਇਕ ਪ੍ਰੋਫੈਸਰ ਫੂਲਜੀਤ ਕੌਰ ਸਨ। ਉਨ੍ਹਾਂ ਸੰਗੀਤ ਦੀ ਮਹੱਤਤਾ ਅਤੇ ਮਨੁੱਖੀ ਜੀਵਨ ’ਚ ਇਸ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਪੇਸ਼ਕਾਰੀ ਵਜੋਂ ‘ਸੁਰ ਆਂਗਨ’ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਹੋਣਹਾਰ ਵਿਦਿਆਰਥੀ ਮਾਧਵ ਅਰੋੜਾ ਨੇ ਆਪਣੀ ਸੰਗੀਤਕ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਧਵ ਅਰੋੜਾ ਜੋ ਕਿ ਨੈਸ਼ਨਲ ਯੂਥ ਫ਼ੈਸਟੀਵਲ 2026 ਦੇ ਚਾਂਦੀ ਤਮਗਾ ਜੇਤੂ ਹਨ, ਨੇ ਰਾਗ ਨੱਟ ਭੈਰਵ ਦੀ ਮਨਮੋਹਕ ਪੇਸ਼ਕਾਰੀ ਰਾਹੀਂ ਸਮਾਗਮ ’ਚ ਰੂਹਾਨੀ ਅਤੇ ਸੰਗੀਤਮਈ ਮਾਹੌਲ ਸਿਰਜ ਦਿੱਤਾ। ਪਿ੍ਰੰਸੀਪਲ ਡਾ. ਗੁਲਸ਼ਨ ਅਹੂਜਾ ਨੇ ਮੁੱਖ ਮਹਿਮਾਨ ਅਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸੰਗੀਤ ਵਰਗੀਆਂ ਲਲਿਤ ਕਲਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਕਾਲਜ ਹਮੇਸ਼ਾ ਯਤਨਸ਼ੀਲ ਰਹੇਗਾ। ਸਮਾਗਮ ਦੇ ਅੰਤ ’ਚ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਸਮ ਭੱਟੀ ਦੇ ਨੇੜਿਓਂ ਲੰਘਦੇ ਦੋਦਾ ਰਜਬਾਹੇ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਪਿੰਡ ਸੰਧਵਾਂ ਦੇ 5 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਫ਼ੜ੍ਹਿਆ ਪੱਲਾ
Ad Position 24
No active advertisement