03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਭਾਰਤ ਵਿਕਾਸ ਪ੍ਰੀਸ਼ਦ ਨੇ 53ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-07-2026
ਫ਼ਰੀਦਕੋਟ, 11 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਵਲੋਂ ਆਪਣਾ 53ਵਾਂ ਸਥਾਪਨਾ ਦਿਵਸ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਜੀ ਦੀ ਫ਼ੋਟੋ ਅੱਗੇ ਜੋਤੀ ਪ੍ਰਜਵਲਿਤ ਕਰਕੇ ਅਤੇ ਵੰਦੇ ਮਾਤਰਮ ਦੇ ਗੁਣਗਾਨ ਨਾਲ ਕੀਤੀ ਗਈ। ਪ੍ਰੀਸ਼ਦ ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆ ਨੇ ਆਏ ਹੋਏ ਮੈਂਬਰਾਂ ਨੂੰ ਜੀ ਆਇਆ ਆਖਦਿਆਂ ਆਉਣ ਵਾਲੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ। ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਸਥਾਪਨਾ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਪ੍ਰੀਸ਼ਦ ਦੇ ਪੰਜ ਉਦੇਸ਼ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਬਾਰੇ ਦੱਸਿਆ। ਸਕੱਤਰ ਦਰਸ਼ਨ ਲਾਲ ਚੁੱਘ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਬਲਜੀਤ ਸਿੰਘ ਬਿੰਦਰਾ, ਧੀਰਜਪਾਲ ਸਿੰਘ, ਅਮਿਤ ਚਾਵਲਾ, ਮਨੀਸ਼ ਗਰੋਵਰ, ਸੰਦੀਪ ਕੁਮਾਰ ਮੌਂਗਾ, ਸਰੇਸ਼ ਕੁਮਾਰ ਗੋਇਲ, ਪ੍ਰੋ.ਐਨ. ਕੇ. ਗੁਪਤਾ, ਪ੍ਰਵੀਨ ਕੁਮਾਰ ਕਾਲਾ, ਦਵਿੰਦਰ ਸਿੰਘ, ਡਾ. ਬਲਜੀਤ ਸ਼ਰਮਾ ਗੋਲੇਵਾਲਾ, ਰਾਜੇਸ਼ ਕੁਮਾਰ ਸਖੀਜਾ, ਡਾ. ਨਵਦੀਪ ਸ਼ੇਖਰ, ਪ੍ਰਿੰਸੀਪਲ ਵਿਨੋਦ ਕੁਮਾਰ ਸਿੰਗਲਾ, ਵਨੀਤ ਲੂੰਬਾ, ਨਵਦੀਪ ਸ਼ਰਮਾ, ਅਮਿਤ ਕੁਮਾਰ, ਐਸ.ਡੀ.ਓ ਅਸ਼ੋਕ ਕੁਮਾਰ ਵਧਵਾ, ਪ੍ਰਦੀਪ ਕੁਮਾਰ ਕਟਾਰੀਆ, ਪ੍ਰੇਮ ਕੁਮਾਰ, ਡਾ. ਡੀ.ਐਲ ਜਿੰਦਲ, ਦਿਨੇਸ਼ ਕੁਮਾਰ ਮਖੀਜਾ, ਦਿਨੇਸ਼ ਕੁਮਾਰ ਗੁਪਤਾ ਸੀ.ਏ., ਰਮਣਦੀਪ ਚਾਵਲਾ, ਉਪ ਪ੍ਰਧਾਨ ਗੋਪਾਲ ਕ੍ਰਿਸ਼ਨ ਗੋਲਡੀ ਅਤੇ ਚਿਮਨ ਲਾਲ ਗੇਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਵੈਲਫ਼ੇਅਰ ਕਲੱਬ ਨੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24
No active advertisement