ਫ਼ਰੀਦਕੋਟ, 24 ਜੁਲਾਈ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ ਕਰਵਾਏ ਗਏ ਵਜ਼ੀਫ਼ਾ ਵੰਡ ਸਮਾਗਮ ਵਿਚ ਸਿੱਖ ਹਿਊਮੈਨ ਡਿਵੈੱਲਪਮੈਂਟ ਫਾਊਡੇਸ਼ਨ ਅਮਰੀਕਾ ਵਲੋਂ ਕਮਜ਼ੋਰ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ। ਸਮਾਗਮ ਦੇ ਵਿਸ਼ੇਸ ਮਹਿਮਾਨ ਗੁਰਬੀਰ ਸਿੰਘ ਬਰਾੜ ਐਗਜ਼ੀਕਿਊਟਿਵ ਡਾਇਰੈਕਟਰ ਸਿੱਖ ਹਿਊਮੈਨ ਡਿਵੈਲਪਮੈਂਟ ਫਾਊਡੇਸ਼ਨ ਅਮਰੀਕਾ ਸਨ। ਉਨ੍ਹਾਂ ਦੀ ਪਤਨੀ ਗਗਨ ਕੌਰ ਬਰਾੜ ਵਿਸ਼ੇਸ਼ ਤੌਰ ’ਤੇ ਪੁੱਜੇ। ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜ਼ੂਕੇਸ਼ਨਲ ਸੁਸਾਇਟੀ ਫ਼ਰੀਦਕੋਟ ਦੇ ਵਾਈਸ ਪ੍ਰੈਜੀਡੈਂਟ ਅਤੇ ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਸੁਸਾਇਟੀ ਦੇ ਖਜ਼ਾਨਚੀ ਅਤੇ ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਕਰਤਾਰ ਸਿੰਘ ਬਰਾੜ ਅਤੇ ਗੁਰਮੀਤ ਸਿੰਘ ਢਿੱਲੋਂ ਕਾਰਜਕਾਰੀ ਮੈਂਬਰ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜ਼ੂਕੇਸ਼ਨਲ ਸੁਸਾਇਟੀ ਫ਼ਰੀਦਕੋਟ ਵਿਸ਼ੇਸ ਤੌਰ ’ਤੇ ਪੁੱਜੇ। ਸਮਾਗਮ ਦੌਰਾਨ ਦਸਮੇਸ਼ ਕਾਲਜ ਆਫ਼ ਨਰਸਿੰਗ, ਦਸਮੇਸ਼ ਕਾਲਜ ਆਫ ਫਿਜ਼ੀਓਥਰੈਪੀ ਅਤੇ ਦਸਮੇਸ਼ ਕਾਲਜ ਆਫ ਫਾਰਮੇਸੀ ਦੇ 09 ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ। ਸਮਾਗਮ ਡਾ. ਐਮ ਕੇ ਸੁਨੀਲ, ਡਾ. ਭੁਪਿੰਦਰ ਕੌਰ, ਡਾ. ਪੁਸ਼ਪਦੀਪ ਸਿੰਘ ਅਤੇ ਡਾ. ਸੁਖਪ੍ਰੀਤ ਕੌਰ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਇਸ ਸਮਾਗਮ ਵਿਚ ਸ਼ਾਮਿਲ ਸਨ। ਦਸਮੇਸ਼ ਕਾਲਜ ਆਫ ਫਿਜ਼ੀਓਥਰੈਪੀ ਫ਼ਰੀਦਕੋਟ ਦੇ ਵਿਦਿਆਰਥੀਆਂ ਨੂੰ 72,000 ਰੁਪਏ, ਦਸਮੇਸ਼ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਨੂੰ 40,000 ਰੁਪਏ ਅਤੇ ਦਸਮੇਸ਼ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੂੰ 24,000 ਰੁਪਏ ਵਜ਼ੀਫੇ ਦੇ ਤੌਰ ’ਤੇ ਵੰਡੇ ਗਏ। ਵਿਸ਼ੇਸ਼ ਮਹਿਮਾਨ ਗੁਰਬੀਰ ਸਿੰਘ ਬਰਾੜ ਨੇ ਸਿੱਖ ਹਿਊਮੈਨ ਡਿਵੈੱਲਪਮੈਂਟ ਫਾੳਡੇਸ਼ਨ ਅਮਰੀਕਾ ਵਲੋਂ ਭਵਿੱਖ ਵਿਚ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਹੋਰ ਦਿੱਤੇ ਜਾਣ ਵਾਲੇ ਵਜ਼ੀਫਿਆਂ ਸਬੰਧੀ ਉਪਰਾਲੇ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਸਿੱਖ ਹਿਊਮੈਨ ਡਿਵੈੱਲਪਮੈਂਟ ਫਾਊਡੇਸ਼ਨ ਅਮਰੀਕਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਬੀਰ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਲਗਨ ਅਤੇ ਮਿਹਨਤ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ।