ਕੋਟਕਪੂਰਾ, 24 ਜੁਲਾਈ (ਮੋਹਰ ਸਿੰਘ ਗਿੱਲ)-ਪੀ.ਐਸ.ਈ.ਬੀ ਇੰਪਲਾਈਜ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਟੀ.ਐਸ.ਯੂ ਭੰਗਲ ਅਤੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਮੰਡਲ ਦਫ਼ਤਰ ਕੋਟਕਪੂੁਰਾ ਅਤੇ ਫ਼ਰੀਦਕੋਟ ਅਤੇ ਉਸ ਅਧੀਨ ਆਉਂਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਦੇ ਦਫ਼ਤਰੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ 21 ਤੋਂ 26 ਜੁਲਾਈ ਦੇ ਸਬੰਧ ਵਿਚ ਮੰਡਲ ਦਫ਼ਤਰ ਕੋਟਕਪੂਰਾ ਵਿਖੇ ਅੱਜ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਸ਼ਹਿਰ ਵਿਚ ਰੋਸ ਰੈਲੀ ਕੀਤੀ ਗਈ। ਧਰਨੇ ਵਿਚ ਪਾਵਰਕਾਮ ਅਤੇ ਠੇਕਾ ਮੁਲਾਜ਼ਮ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਅਤੇ ਪੈਨਸ਼ਨਰ ਐਸੋਸੀਏਸਨ ਨੇ ਵੀ ਸ਼ਮੂਲੀਅਤ ਕੀਤੀ। ਸਟੇਜ ਦੀ ਕਾਰਵਾਈ ਜਸਕਰਨ ਸਿੰਘ ਪ੍ਰਧਾਨ ਮੰਡਲ ਕੋਟਕਪੂਰਾ ਟੀ.ਐਸ.ਯੂ ਭੰਗਲ ਵਲੋ ਸੰਭਾਲੀ ਗਈ। ਇਸ ਧਰਨੇ ਵਿਚ ਇਕਬਾਲ ਸਿੰਘ ਟੀ.ਐਸ.ਯੂ ਭੰਗਲ, ਰਾਜਪਾਲ ਸਿੰਘ ਅਤੇ ਰਵੀ ਮਲਿਕ, ਬਲਕਰਨ ਸਿੰਘ ਐਮ.ਯੂ.ਓ, ਅਮਨਦੀਪ ਸਿੰਘ ਐਮ.ਯੂ.ਓ, ਬਲਦੇਵ ਕੁਮਾਰ ਟੀ.ਐਸ.ਯੂ, ਅਵਤਾਰ ਸਿੰਘ ਪੈਨਸ਼ਨ ਐਸੋਸੀਏਸ਼ਨ, ਲਵਿਸ ਸਿੰਗਲਾ ਐਮ.ਐਸ.ਯੂ, ਸੁਰਿੰਦਰ ਸਿੰਘ ਪੈਨਸ਼ਨ ਐਸੋਸੀਏਸ਼ਨ, ਸ਼ਮਿੰਦਰ ਸਿੰਘ ਸਬ-ਅਰਬਨ ਟੀ.ਐਸ.ਯੂ, ਗੁਰਜਿੰਦਰ ਸਿੰਘ ਐਮ.ਐਸ.ਯੂ, ਦਰਸ਼ਨ ਬਾਵਾ ਪੈਨਸ਼ਨ ਐਸੋਸੀਏਸ਼ਨ, ਰਸ਼ਪਾਲ ਸਿੰਘ ਟੀ.ਐਸ.ਯੂ ਸਾਬਕਾ ਸੂਬਾ ਆਗੂ, ਰਾਮਾ ਸ਼ਰਮਾ ਪ੍ਰਧਾਨ ਐਮ.ਐਸ.ਯੂ ਫ਼ਰੀਦਕੋਟ, ਅਮਰਦੀਪ ਸਿੰਘ ਦੁੱਗਲ ਪੈਨਸ਼ਨ ਐਸੋਸੀਏਸ਼ਨ, ਵਿਕਰਮਜੀਤ ਸਿੰਘ ਸੀ.ਐਚ.ਬੀ ਪ੍ਰਧਾਨ, ਕੁਲਦੀਪ ਮੱਤਾ ਜੇ.ਈ, ਯਾਦਵਿੰਦਰ ਸਿੰਘ ਟੀ.ਐਸ.ਯੂ ਬਰਗਾੜੀ, ਜਸਵਿੰਦਰ ਸਿੰਘ ਸੈਂਟਰਲ ਸਟੋਰ ਕੋਟਕਪੁਰਾ, ਬਲਜਿੰਦਰ ਸਿੰਘ ਕਿਸਾਨ ਆਗੂ, ਹਰਦੇਵ ਸਿੰਘ ਜੇ.ਈ, ਆਈ.ਟੀ.ਆਈ ਐਸੋਸੀਏਸ਼ਨ, ਬਲਵਿੰਦਰ ਸਿੰਘ ਢਿੱਲੋਂ ਸਰਕਲ ਮੀਤ ਪ੍ਰਧਾਨ ਟੀ.ਐਸ.ਯੂ ਭੰਗਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਅਵਤਾਰ ਸਿੰਘ ਜੈਤੋ ਸੂਬਾ ਜਨਰਲ ਸਕੱਤਰ ਅਤੇ ਜਸਵਿੰਦਰ ਸਿੰਘ ਸੂਬਾ ਆਗੂ ਇੰਪਲਾਈਜ਼ ਫੈਡਰੇਸ਼ਨ, ਭਾਣਾ ਸਿੱਧੂ ਸੂਬਾ ਮੀਤ ਪ੍ਰਧਾਨ ਟੀ.ਐਸ.ਯੂ ਨੇ ਵੀ ਆਪਣੇ ਵਿਚਾਰ ਰੱਖੇ। ਭਾਣਾ ਸਿੱਧੂ ਸੂਬਾ ਆਗੂ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।