03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ

Ad Position 21
No active advertisement
ਅਜੀਤ ਡੈਸਕ 25-07-2026
ਲੰਬੀ, 24 ਜੁਲਾਈ (ਮੇਵਾ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁੱਲਖੁਰਾਣਾ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਵਿਚ ਪਹੁੰਚ ਕੇ ਹਲਕੇ ਦੇ ‘ਆਪ’ ਆਗੂਆਂ ਨੇ ਸਕੂਲ ਬੈਗ ਵੰਡੇ। ਪ੍ਰਿੰਸੀਪਲ ਬਿਮਲਾ ਰਾਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸੱਤਾਧਿਰ ਪਾਰਟੀ ਵਲੋਂ ਪ੍ਰਭਜੋਤ ਸਿੰਘ ਸਿੱਧੂ ਹਲਕਾ ਯੂਥ ਪ੍ਰਧਾਨ, ਨਵਦੀਪ ਸਿੰਘ ਹਲਕਾ ਕੋਆਰਡੀਨੇਟਰ (ਮੁਹਿੰਮ ਯੁੱਧ ਨਸ਼ਿਆਂ ਵਿਰੁੱਧ), ਵਿੱਕੀ ਅਬੁੱਲਖੁਰਾਣਾ, ਗੁਰਪ੍ਰੀਤ ਸਿੰਘ ਫਕਰਸਰ ਥੇੜੀ, ਪਰਮਿੰਦਰ ਸਿੰਘ, ਸ਼ੀਸਨ ਬਰਾੜ, ਜਸਵਿੰਦਰ ਸਿੰਘ, ਹੈਪੀ ਅਬੁੱਲਖੁਰਾਣਾ, ਐੱਸ.ਐੱਮ.ਸੀ. ਚੇਅਰਮੈਨ ਪਵਨ ਸਿੰਘ ਤੇ ਕਮੇਟੀ ਮੈਂਬਰ ਹਾਜ਼ਰ ਸਨ। ਆਖ਼ਰ ਵਿਚ ਪ੍ਰਿੰਸੀਪਲ ਤੇ ਸਮੂਹ ਸਟਾਫ਼ ਮੈਂਬਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀ, ਰੇਹੜਾ ਯੂਨੀਅਨ ਤੇ ਵੱਖ-ਵੱਖ ਮਜ਼ਦੂਰ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਚੈਕਿੰਗ
Ad Position 24
No active advertisement