03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜ ਦਿਨ ਤੋਂ ਲਾਪਤਾ ਨਾਬਾਲਗ ਲੜਕੀ ਦਾ ਨਹੀਂ ਮਿਲਿਆ ਕੋਈ ਸੁਰਾਗ

ਮੰਡੀ ਕਿੱਲਿਆਂਵਾਲੀ, 2 ਅਗਸਤ (ਇਕਬਾਲ ਸਿੰਘ ਸ਼ਾਂਤ)-ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਲਾਪਤਾ ਨਾਬਾਲਗ ਲੜਕੀ ਦਾ ਪੰਜ ਦਿਨ ਬਾਅਦ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਮਾਮਲਾ ਤੂਲ ਫ਼ੜਦਾ ਜਾ ਰਿਹਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਮਿਤੀ 3 ਅਗਸਤ ਨੂੰ ਥਾਣਾ ਮੰਡੀ ਕਿੱਲਿਆਂਵਾਲੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ।

Ad Position 21
No active advertisement
ਯੂਨੀਵਰਸਿਟੀ ਕਾਲਜ ਜੈਤੋ ਦੇ ਐਮ.ਏ. ਪੰਜਾਬੀ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਵਾਲੀਆਂ ਵਿਦਿਆਰਥਣਾਂ। 03-08-2026
ਮੰਡੀ ਕਿੱਲਿਆਂਵਾਲੀ, 2 ਅਗਸਤ (ਇਕਬਾਲ ਸਿੰਘ ਸ਼ਾਂਤ)-ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਲਾਪਤਾ ਨਾਬਾਲਗ ਲੜਕੀ ਦਾ ਪੰਜ ਦਿਨ ਬਾਅਦ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਮਾਮਲਾ ਤੂਲ ਫ਼ੜਦਾ ਜਾ ਰਿਹਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਮਿਤੀ 3 ਅਗਸਤ ਨੂੰ ਥਾਣਾ ਮੰਡੀ ਕਿੱਲਿਆਂਵਾਲੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਪੀੜਤ ਪਰਿਵਾਰ ਵਲੋਂ ਪੁਲਿਸ ’ਤੇ ਲੜਕੀ ਦੀ ਭਾਲ ਲਈ ਢੁਕਵੇਂ ਕਦਮ ਨਾ ਚੁੱਕਣ ਦੇ ਦੋਸ਼ ਲਗਾਏ ਗਏ ਹਨ। ਯੂਨੀਅਨ ਦਾ ਕਹਿਣਾ ਹੈ ਕਿ ਮਾਮਲੇ ਵਿਚ ਲਾਪਤਾ ਲੜਕੀ ਅਤੇ ਨਾਮਜ਼ਦ ਮੁਲਜ਼ਮ ਨੂੰ ਤੁਰੰਤ ਲੱਭਿਆ ਜਾਵੇ ਅਤੇ ਮਾਮਲੇ ਵਿਚ ਐਸਸੀ/ਐਸਟੀ ਐਕਟ ਸਮੇਤ ਹੋਰ ਧਾਰਾਵਾਂ ਜੋੜੀਆਂ ਜਾਣ। ਯੂਨੀਅਨ ਦੇ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਅਤੇ ਸਕੱਤਰ ਰਾਮਪਾਲ ਗੱਗੜ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ, ਪਰ ਮੁਲਜ਼ਮ ਦੇ ਪਿਤਾ ਦੇ ਸਿਆਸੀ ਪ੍ਰਭਾਵ ਕਾਰਨ ਬਣਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ ਅਤੇ ਪਰਿਵਾਰ ਦੇ ਬਿਆਨ ਵੀ ਸਹੀ ਢੰਗ ਨਾਲ ਦਰਜ ਨਹੀਂ ਕੀਤੇ ਗਏ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਪਰਿਵਾਰ ਦਾ ਦੋਸ਼ ਹੈ ਕਿ ਨਾਮਜ਼ਦ ਮੁਲਜ਼ਮ ਲੜਕੀ ਨੂੰ ਕਥਿਤ ਵਰਗਲਾ ਕੇ ਲੈ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਲੜਕੀ ਦੀ ਭਾਲ ਵਿਚ ਪੁਲਿਸ ਦੀ ਕਾਰਵਾਈ ਤਸੱਲੀਬਖਸ਼ ਨਹੀਂ ਹੈ, ਜਿਸ ਕਾਰਨ ਖੇਤਰ ਵਿਚ ਰੋਸ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਬਾਲਗ ਲੜਕੀ ਅਤੇ ਨਾਮਜ਼ਦ ਮੁਲਜ਼ਮ ਇਕੋ ਦਿਨ ਵੱਖ-ਵੱਖ ਸਮੇਂ ’ਤੇ ਲਾਪਤਾ ਹੋਏ ਸਨ। ਮਾਮਲੇ ਦੀ ਅਸਲ ਸਥਿਤੀ ਦੋਵਾਂ ਦੇ ਮਿਲਣ ਮਗਰੋਂ ਹੀ ਸਪੱਸ਼ਟ ਹੋ ਸਕੇਗੀ। ਉਧਰ, ਮੁਲਜ਼ਮ ਦੇ ਕਾਂਗਰਸ ਆਗੂ ਪਿਤਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਮੁਕੱਦਮਾ ਸਿਆਸੀ ਦਬਾਅ ਹੇਠ ਦਰਜ ਕੀਤਾ ਗਿਆ ਹੈ। ਪੜਤਾਲ ਜਾਰੀ, ਛੇਤੀ ਸਫ਼ਲਤਾ ਦੀ ਉਮੀਦ: ਡੀਐਸਪੀ ਲੰਬੀ ਦੇ ਡੀ.ਐਸ.ਪੀ. ਹਰਬੰਸ ਸਿੰਘ ਨੇ ਦੱਸਿਆ ਕਿ ਸੂਚਨਾਵਾਂ ਦੇ ਆਧਾਰ ’ਤੇ ਵੱਖ-ਵੱਖ ਪੁਲਿਸ ਟੀਮਾਂ ਦੀ ਪੜਤਾਲ ਸਿਖਰ ’ਤੇ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ ਛੇਤੀ ਹੀ ਅਹਿਮ ਸਫ਼ਲਤਾ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹੁਸਨਰ ਦੇ ਲੋਕ ਨਸ਼ਿਆਂ ਖ਼ਿਲਾਫ਼ ਹੋਏ ਇਕੱਠੇ ਕਿਹਾ : ਪਿੰਡ ’ਚ ਟੌਫ਼ੀਆਂ ਵਾਂਗ ਵਿਕਦੈ ਨਸ਼ਾ ਅਗਲੀ ਖ਼ਬਰ ਬਾਬਾ ਫ਼ਰੀਦ ਆਰਟ ਸੁਸਾਇਟੀ ਵਲੋਂ ਕੌਮੀ ਆਰਟ ਵਰਕਸ਼ਾਪ ਅਤੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਜਾਵੇਗੀ
Ad Position 24
No active advertisement