03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਗੁਰੂਸਰ ’ਚ ਚੋਰਾਂ ਦੀ ਦਹਿਸ਼ਤ ਤੋਂ ਲੋਕ ਦੁਖੀ

ਗਿੱਦੜਬਾਹਾ, 2 ਅਗਸਤ (ਸ਼ਿਵਰਾਜ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਪਿੰਡ ਗੁਰੂਸਰ ਨੂੰ ਚੋਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਹਫ਼ਤੇ ਵਿਚ ਚੋਰਾਂ ਵਲੋਂ ਅੱਧੀ ਦਰਜਨ ਤੋਂ ਵੱਧ ਟਰਾਂਸਫ਼ਾਰਮਰਾਂ ਤੇ ਮੋਟਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ।

Ad Position 21
No active advertisement
ਯੂਨੀਵਰਸਿਟੀ ਅੱਗੇ ਲੱਗੇ ਪੱਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ। ਤਸਵੀਰ : ਸਰਬਜੀਤ ਸਿੰਘ ਪਿੰਡ ਗੁਰੂਸਰ ਦੇ ਖੇਤਾਂ ਪਿਆ ਖ਼ਾਲੀ ਟਰਾਂਸਫ਼ਾਰਮਰ ਦਾ ਖੋਲ੍ਹ। ਤਸਵੀਰ: ਸ਼ਿਵਰਾਜ ਸਿੰਘ ਬਰਾੜ 03-08-2026
ਗਿੱਦੜਬਾਹਾ, 2 ਅਗਸਤ (ਸ਼ਿਵਰਾਜ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਪਿੰਡ ਗੁਰੂਸਰ ਨੂੰ ਚੋਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਹਫ਼ਤੇ ਵਿਚ ਚੋਰਾਂ ਵਲੋਂ ਅੱਧੀ ਦਰਜਨ ਤੋਂ ਵੱਧ ਟਰਾਂਸਫ਼ਾਰਮਰਾਂ ਤੇ ਮੋਟਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ। ਬੀਤੇ ਦੋ ਮਹੀਨਿਆਂ ਤੋਂ ਇਕੋ ਪਿੰਡ ਵਿਚੋਂ ਦਰਜਨਾਂ ਹੀ ਟਰਾਂਸਫ਼ਾਰਮਰ ਅਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ ਪਿੰਡ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਚੋਰਾਂ ’ਤੇ ਕਾਬੂ ਨਾ ਪਾਏ ਜਾਣ ਕਰਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਪਿੰਡ ਵਾਸੀਆਂ ਵਲੋਂ ਆਸਪਾਸ ਦੇ ਪਿੰਡਾਂ ਨੂੰ ਨਾਲ ਲੈ ਕੇ ਉਚ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕਰਨ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਦੇ ਖੇਤਾਂ ਵਿਚੋਂ ਟਿਊਬਵੈੱਲਾਂ ਤੋਂ ਟਰਾਂਸਫ਼ਾਰਮਾਰ ਅਤੇ ਬਿਜਲੀ ਦੀਆਂ ਮੋਟਰਾਂ ਦੇ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੁਖਦਾਈ ਪਹਿਲੂ ਇਹ ਹੈ ਕਿ ਅਜੇ ਤੱਕ ਪੁਲਿਸ ਚੋਰਾਂ ਦੀ ਪੈੜ ਦੱਬਣ ਵਿਚ ਨਾਕਾਮ ਰਹੀ ਹੈ। ਪਿੰਡ ਗੁਰੂਸਰ ਵਿਚ ਬੀਤੇ ਦੋ ਮਹੀਨਿਆਂ ਤੋਂ ਖੇਤਾਂ ਵਿਚ ਲੱਗੇ ਟਿਊਬਵੈੱਲਾਂ ਤੋਂ ਦਰਜਨਾਂ ਹੀ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਪਿੰਡ ਗੁਰੂਸਰ ਦੇ ਕਿਸਾਨ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂਸਰ-ਬਾਦੀਆਂ ਸੜਕ ’ਤੇ ਬੀਤੀਆਂ ਦੋ ਰਾਤਾਂ ਵਿਚ ਲਗਾਤਾਰ ਦਰਜਨ ਦੇ ਲਗਪਗ ਰਾਤ ਸਮੇਂ ਖੇਤਾਂ ਵਿਚੋਂ ਟਰਾਂਸਫ਼ਾਰਮਰਾਂ ਦਾ ਸਾਮਾਨ ਤੇ ਮੋਟਰਾਂ ਤੋਂ ਇਲਾਵਾ ਰਾਜਸਥਾਨ ਨਹਿਰ ਦੇ ਨਾਲ ਇਨਵਾਈਟਰ ਅਤੇ 400 ਫ਼ੁੱਟ ਦੇ ਲਗਪਗ ਲੰਮੀ ਤਾਂਬੇ ਦੀ ਤਾਰ ਚੋਰੀ ਹੋ ਗਈ ਹੈ। ਬੀਤੀ ਰਾਤ ਹੀ ਲੁੰਡੇਵਾਲਾ ਦੇ ਸਰਪੰਚ ਦੇ ਖੇਤ ਵਿਚੋਂ ਮੋਟਰ ਚੋਰੀ ਹੋ ਗਈ ਹੈ। ਸਾਬਕਾ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਮੋਟਰਾਂ ਤੋਂ ਤਾਂਬੇ ਦੀ ਤਾਰ ਚੋਰੀ ਕਰ ਲਈ ਗਈ ਹੈ। ਰੋਜ਼ਾਨਾ ਹੀ ਪਿੰਡ ਦੇ ਖੇਤਾਂ ਵਿਚੋਂ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰਸ਼ਾਸਨ ਬੇਖ਼ਬਰ ਹੈ। ਪੀੜਤ ਨੇ ਦੱਸਿਆ ਕਿ ਟਰਾਂਸਫ਼ਾਰਮਰ ਬਦਲਣ ਲਈ ਵਿਭਾਗੀ ਕਾਰਵਾਈ ਲਈ ਕਈ ਦਿਨ ਲੱਗ ਜਾਂਦੇ ਹਨ, ਜਿਸ ਨਾਲ ਝੋਨੇ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਬਾਰਿਸ਼ ਵੀ ਨਹੀਂ ਪਈ ਅਤੇ ਝੋਨਾ ਪਾਣੀ ਤੋਂ ਬਗੈਰ ਸੁੱਕ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਸਰਕਾਰੀ ਗੱਡੀ ਵੀ ਘੁੰਮਦੀ ਦੇਖੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਖੇਤਾਂ ਵਿਚੋਂ ਲੋਹੇ ਦੀ ਰਾੜਾਂ ਤੇ ਲੱਕੜ ਦੇ ਦਸਤੇ ਮਿਲ ਰਹੇ ਹਨ, ਜੋ ਚੋਰ ਜਾਂਦੇ ਹੋਏ ਛੱਡ ਗਏ ਸਨ, ਜਿਸ ਕਰਕੇ ਇਕੱਲੇ ਵਿਅਕਤੀ ਦਾ ਰਾਤ ਨੂੰ ਖੇਤਾਂ ਵਿਚ ਜਾਣ ਤੋਂ ਡਰ ਲੱਗ ਰਿਹਾ ਹੈ। ਵਾਸੀਆਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਚੋਰਾਂ ਵਲੋਂ ਉਨ੍ਹਾਂ ਦੇ ਹੀ ਇਕੱਲੇ ਪਿੰਡ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਚੋਰਾਂ ’ਤੇ ਨੱਥ ਪਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਜੰਗੀਆਣਾ ਵਿਖੇ ਹੋਇਆ ਗੁਰੂ ਜੀ... ਅਗਲੀ ਖ਼ਬਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
Ad Position 24
No active advertisement