05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬ੍ਰਾਹਮਣ ਸਭਾ ਨੇ ‘ਰੁੱਖ, ਕੁੱਖ ਤੇ ਪਾਣੀ ਬਚਾਓ’ ਮੁਹਿੰਮ ਤਹਿਤ ਬੂਟੇ ਲਗਾਏ

ਸ੍ਰੀ ਮੁਕਤਸਰ ਸਾਹਿਬ , 5 ਅਗਸਤ ( ਰਣਜੀਤ ਸਿੰਘ ਢਿੱਲੋਂ )-‘ ਰੁੱਖ , ਕੁੱਖ ਤੇ ਪਾਣੀ ਬਚਾਓ ’ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਬ੍ਰਾਹਮਣ ਸਭਾ ਨੇ ਚਾਲੀ ਮੁਕਤੇ ਵੈੱਲਫ਼ੇਅਰ ਸੁਸਾਇਟੀ ਅਤੇ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ ਦੀ ਅਗਵਾਈ ਹੇਠ ਗੋਨਿਆਣਾ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਬੂਟੇ ਲਾਏ ਗਏ । ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ .

Ad Position 21
No active advertisement
ਅਜੀਤ ਡੈਸਕ 06-08-2026
ਸ੍ਰੀ ਮੁਕਤਸਰ ਸਾਹਿਬ , 5 ਅਗਸਤ ( ਰਣਜੀਤ ਸਿੰਘ ਢਿੱਲੋਂ )-‘ ਰੁੱਖ , ਕੁੱਖ ਤੇ ਪਾਣੀ ਬਚਾਓ ’ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਬ੍ਰਾਹਮਣ ਸਭਾ ਨੇ ਚਾਲੀ ਮੁਕਤੇ ਵੈੱਲਫ਼ੇਅਰ ਸੁਸਾਇਟੀ ਅਤੇ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ ਦੀ ਅਗਵਾਈ ਹੇਠ ਗੋਨਿਆਣਾ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਬੂਟੇ ਲਾਏ ਗਏ । ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ . ਐੱਸ . ਪੀ . ਬਚਨ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੌਂਸਲਰ ਵਿੱਕੀ ਕੁਮਾਰ ਪੀ . ਏ . ਵਿਧਾਇਕ ਕਾਕਾ ਬਰਾੜ ਸ਼ਾਮਿਲ ਹੋਏ । ਉਨ੍ਹਾਂ ਇਥੇ ਬੂਟੇ ਲਾਉਣ ਦੀ ਮੁਹਿੰਮ ਆਪਣੇ ਹੱਥੀਂ ਬੂਟੇ ਲਗਾ ਕੇ ਸ਼ੁਰੂ ਕੀਤੀ । ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਤੋਂ ਬਚਣ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ - ਘੱਟ 5 ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ । ਇਸ ਮੌਕੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਧਾਨ ਦੀਪਕ ਪਾਲ ਸ਼ਰਮਾ ਨੇ ਕਿਹਾ ਕਿ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਿਰਫ਼ ਸ਼ਹਿਰ ਜਾਂ ਪੰਜਾਬ ਹੀ ਨਹੀਂ , ਸਗੋਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਦੇਸ਼ ਦੀ ਸੱਚੀ ਸੇਵਾ ਹੈ । ਚਾਲੀ ਮੁਕਤੇ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਐੱਚ . ਐੱਸ . ਕਪੂਰ ਨੇ ਦੱਸਿਆ ਕਿ ਇਸ ਮੌਕੇ ਅੰਬ , ਅਮਰੂਦ , ਨਿੰਬੂ , ਕਦਮ , ਨਿੰਮ , ਟਾਹਲੀ , ਬੋਹੜ ਅਤੇ ਪਿੱਪਲ ਸਮੇਤ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ ਗਏ । ਇਸ ਮੌਕੇ ਐਡਵੋਕੇਟ ਅਨੁਰਾਗ ਸ਼ਰਮਾ , ਰਾਜੂ ਸ਼ਰਮਾ , ਰਾਣਾ ਸ਼ਰਮਾ , ਜਸਪਾਲ ਸ਼ਰਮਾ , ਪਵਨ ਸ਼ਰਮਾ ਸ਼ਨੀ , ਕਾਲਾ ਸਿੰਘ ਬੇਦੀ , ਸ਼ਮਿੰਦਰ ਪਾਲ ਸਿੰਘ , ਬੂਟਾ ਸਿੰਘ , ਅਮਿਤ ਸ਼ੇਰੂ , ਪਰਮਜੀਤ ਸਿੰਘ ਗਿੱਲ , ਰਵੀ ਅਗਰਵਾਲ , ਐਡਵੋਕੇਟ ਸਿਮਰਪ੍ਰੀਤ ਸਿੰਘ ਕਪੂਰ , ਵਿਕਾਸ ਧੂੜੀਆ , ਜਸਕਰਨ ਸਿੰਘ ਸਰਪੰਚ ਵੱਟੂ , ਗੁਰਭਿੰਦਰ ਸਿੰਘ ਬਾਜਾ ਮਰਾੜ੍ਹ , ਜਤਿੰਦਰ ਸਿੰਘ ਖਿੱਚੀ ਸਮੇਤ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਐੱਲ.ਆਈ.ਸੀ. ਦੇ ਕਰਮਚਾਰੀਆਂ ਵਲੋਂ ਜ਼ਿਆਦਾ ਵਿਨਿਵੇਸ਼ ਦੀ ਸਖ਼ਤ ਨਿਖੇਧੀ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ
Ad Position 24
No active advertisement