05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਅਵਤਾਰ ਸਿੰਘ ਜੰਡੋਕੇ, ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਰਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰਾਂ ਬਿੰਦਰਪਾਲ ਸਿੰਘ ਝਬੇਲਵਾਲੀ ਅਤੇ ਜਗਸੀਰ ਸਿੰਘ ਸੁਖਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਮੰਗਾਂ ਨੰਬਰਦਾਰਾਂ ਦਾ ਮਾਣਭੱਤਾ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਕਰਨ, ਨੰਬਰਦਾਰੀ ਜੱਦੀ ਪੁਸ਼ਤੀ ਕਰਨ, ਟੋਲ ਟੈਕਸ ਮੁਆਫ਼ ਕਰਨ, ਤਹਿਸੀਲ ਵਿਚ ਬੈਠਣ ਲਈ ਕਮਰਾ ਅਲਾਟ ਕਰਨ ਅਤੇ ਪੰਚਾਇਤ ਵਿਚ ਨੰਬਰਦਾਰਾਂ ਦੀ ਨੁਮਾਇੰਦਗੀ ਆਦਿ ਬਾਰੇ ਵਿਚਾਰ ਕੀਤਾ ਗਿਆ ਅਤੇ ਉਕਤ ਮੰਗਾਂ ਨੂੰ ਪੂਰਾ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 06-08-2026
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਅਵਤਾਰ ਸਿੰਘ ਜੰਡੋਕੇ, ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਰਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰਾਂ ਬਿੰਦਰਪਾਲ ਸਿੰਘ ਝਬੇਲਵਾਲੀ ਅਤੇ ਜਗਸੀਰ ਸਿੰਘ ਸੁਖਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਮੰਗਾਂ ਨੰਬਰਦਾਰਾਂ ਦਾ ਮਾਣਭੱਤਾ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਕਰਨ, ਨੰਬਰਦਾਰੀ ਜੱਦੀ ਪੁਸ਼ਤੀ ਕਰਨ, ਟੋਲ ਟੈਕਸ ਮੁਆਫ਼ ਕਰਨ, ਤਹਿਸੀਲ ਵਿਚ ਬੈਠਣ ਲਈ ਕਮਰਾ ਅਲਾਟ ਕਰਨ ਅਤੇ ਪੰਚਾਇਤ ਵਿਚ ਨੰਬਰਦਾਰਾਂ ਦੀ ਨੁਮਾਇੰਦਗੀ ਆਦਿ ਬਾਰੇ ਵਿਚਾਰ ਕੀਤਾ ਗਿਆ ਅਤੇ ਉਕਤ ਮੰਗਾਂ ਨੂੰ ਪੂਰਾ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਮੀਟਿੰਗ ਵਿਚ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਨੰਬਰਦਾਰ ਯੂਨੀਅਨ ਨੇ ਕਿਹਾ ਕਿ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਕੋਈ ਧਿਆਨ ਨਹੀਂ ਦਿੱਤਾ। ਨੰਬਰਦਾਰ ਯੂਨੀਅਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਲਕਰਨ ਸਿੰਘ ਗੋਲਡੀ ਭਾਗਸਰ, ਗੁਰਪ੍ਰੀਤ ਸਿੰਘ ਜੱਸੇਆਣਾ, ਕੁਲਵੰਤ ਸਿੰਘ ਲੁਹਾਰਾ, ਦਰਸ਼ਨ ਸਿੰਘ ਕ੍ਰਿਪਾਲਕੇ, ਹਰਦੀਪ ਸਿੰਘ ਖੁੱਡੀਆਂ, ਰਛਪਾਲ ਸਿੰਘ ਮਿੱਠੜੀ, ਬੂਟਾ ਸਿੰਘ ਸਾਹਿਬ ਚੰਦ, ਗੁਰਤੇਜ ਸਿੰਘ ਸਾਹਿਬਚੰਦ, ਬਲਜਿੰਦਰ ਸਿੰਘ ਕੁਰਾਈਵਾਲਾ, ਸੁਖਦੇਵ ਸਿੰਘ ਬੀੜ ਸਰਕਾਰ, ਸੁਖਦੇਵ ਸਿੰਘ ਖੱਪਿਆਂਵਾਲੀ, ਬਲਦੇਵ ਸਿੰਘ ਬਲਮਗੜ੍ਹ, ਮਦਨ ਲਾਲ ਸ਼ੇਖਪੁਰਾ, ਗੁਰਪਾਲ ਸਿੰਘ ਉਦੇਕਰਨ, ਰਵਿੰਦਰ ਸਿੰਘ ਚੱਕ ਦੂਹੇਵਾਲਾ ਅਤੇ ਵੀਰ ਸਿੰਘ ਗੂੜ੍ਹੀ ਸੰਘਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ‘ਸੋਮਨਾਥ ਸਵਾਭੀਮਾਨ ਪਰਵ’ ਵਿਸ਼ੇ ’ਤੇ ਭਾਸ਼ਨ ਕਰਵਾਇਆ
Ad Position 24
No active advertisement