09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵੱਖ-ਵੱਖ ਸਕੂਲਾਂ ਦੀ ਗਰੀਨ ਸਕੂਲ ਪ੍ਰੋਗਰਾਮ ਤਹਿਤ ਲਗਾਈ ਇਕ ਰੋਜ਼ਾ ਵਰਕਸ਼ਾਪ

ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸਕੂਲਾਂ ਦੇ ਈਕੋ ਕਲੱਬ ਇੰਚਾਰਜ ਦੀ ਇਕ ਰੋਜ਼ਾ ਜੀ. ਐਸ.

Ad Position 21
No active advertisement
ਅਜੀਤ ਡੈਸਕ 10-08-2026
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸਕੂਲਾਂ ਦੇ ਈਕੋ ਕਲੱਬ ਇੰਚਾਰਜ ਦੀ ਇਕ ਰੋਜ਼ਾ ਜੀ.ਐਸ.ਪੀ. ਗ੍ਰੀਨ ਸਕੂਲ ਪ੍ਰੋਗਰਾਮ ਵਾਤਾਵਰਨ ਬਚਾਉਣ ਸਬੰਧੀ ਵਰਕਸ਼ਾਪ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਲਗਾਈ ਗਈ। ਜਿਸ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਹੀ ਸਕੂਲਾਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰ ਕੇ ਜੀ.ਐਸ.ਪੀ. ਆਡਿਟ ਨੂੰ ਪੋਰਟਲ ’ਤੇ ਭਰਨਾ ਸੀ। ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਪੋਰਟਲ ਨੂੰ ਸਮਝਿਆ। ਕਿਉਂਕਿ ਜ਼ਿਲ੍ਹੇ ਵਿਚ ਕੁਝ ਨਵੇਂ ਅਧਿਆਪਕ ਆਏ ਸਨ ਤਾਂ ਇਸ ਕਾਰਨ ਇਸ ਵਰਕਸ਼ਾਪ ਦਾ ਉਨ੍ਹਾਂ ਨੂੰ ਬਹੁਤ ਹੀ ਫਾਇਦਾ ਹੋਇਆ। ਵਰਕਸ਼ਾਪ ਨੂੰ ਨੇਪੜੇ ਚੜ੍ਹਾਉਣ ਵਿਚ ਜ਼ਿਲ੍ਹੇ ਦੀ ਸਾਇੰਸ ਟੀਮ ਜਿਸ ਵਿਚ ਪ੍ਰਿਆ, ਸਾਇੰਸ ਮਿਸਟ੍ਰੈਸ ਸਹਸ ਖੁੱਡੀਆਂ ਗੁਲਾਬ ਸਿੰਘ, ਪਰਮਵੀਰ ਕੌਰ ਸਾਇੰਸ ਮਿਸਟ੍ਰੈਸ ਸਮਿਸ ਚੱਕ ਕਾਲਾ ਸਿੰਘ ਵਾਲਾ, ਦੀਕਸ਼ਾ ਸਾਇੰਸ ਮਿਸਟ੍ਰੈਸ ਸਹਸ ਖਾਨੇ ਕੀ ਢਾਬ, ਪੂਜਾ ਸਾਇੰਸ ਮਿਸਟ੍ਰੈਸ ਬੀਆਰਸੀ ਗਿੱਦੜਬਾਹਾ, ਰਾਜਕੁਮਾਰ ਡੀ.ਪੀ. ਈ.ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ, ਸੁਖਪਾਲ ਸਿੰਘ ਸਾਇੰਸ ਮਾਸਟਰ ਸਸਸਸ ਭੀਟੀਵਾਲਾ, ਰਾਹੁਲ ਕੁਮਾਰ ਬੀਆਰਸੀ ਮੁਕਤਸਰ ਵਲੋਂ ਬਹੁਤ ਹੀ ਵਧੀਆ ਯੋਗਦਾਨ ਪਾਇਆ। ਇਸ ਮੌਕੇ ਵਰਕਸ਼ਾਪ ਦੇ ਨੋਡਲ ਇੰਚਾਰਜ ਅਤੇ ਜ਼ਿਲ੍ਹਾ ਵਾਤਾਵਰਨ ਕੋਆਰਡੀਨੇਟਰ ਰਾਜਨ ਗੋਇਲ ਨੇ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ਤਹਿਤ ਅਧਿਆਪਕਾਂ ਨੂੰ ਸਕੂਲ ਵਿਚ ਰਹਿ ਕੇ ਸਕੂਲ ਦਾ ਵਾਤਾਵਰਨ ਕਿਵੇਂ ਠੀਕ ਕਰਨਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਪੂਰੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਪੰਜ ਸਕੂਲ ਗ੍ਰੀਨ ਸਕੂਲ ਵਜੋਂ ਐਲਾਨੇ ਗਏ ਸਨ, ਇਸ ਵਾਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਕੂਲ ਗ੍ਰੀਨ ਸਕੂਲ ਵਿਚ ਬਦਲ ਜਾਣ। ਆਏ ਹੋਏ ਸਾਰੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਪਰਮਵੀਰ ਕੌਰ ਅਤੇ ਪ੍ਰਿਆ ਨੇ ਸਾਰੇ ਈਕੋ ਕਲੱਬ ਇੰਚਾਰਜ ਨੂੰ ਪੀ.ਪੀ.ਟੀ. ਦੇ ਦੁਬਾਰਾ ਆਡਿਟ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਇਸੇ ਸੰਸਥਾ ਦੇ ਮੁਖੀ ਡਾ. ਰਜਿੰਦਰ ਪਾਲ ਸਿੰਘ ਸੇਖੋਂ ਉਚੇਚੇ ਤੌਰ ’ਤੇ ਪਹੁੰਚੇ। ਰਾਜਨ ਗੋਇਲ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕਾਂ ਨੂੰ ਦਿੱਤੀ ਹੋਈ ਜਾਣਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਈ ਜਾਵੇਗੀ ਅਤੇ ਆਸ ਕੀਤੀ ਕਿ ਵਿਭਾਗ ਵਲੋਂ ਅਜਿਹੇ ਵਰਕਸ਼ਾਪ ਅਤੇ ਸੈਮੀਨਾਰ ਲਗਾਤਾਰ ਲੱਗਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਪਰਿਵਾਰਾਂ ਦਾ ਵਿਧਾਇਕ ਕਾਕਾ ਬਰਾੜ ਵਲੋਂ ਸਵਾਗਤ ਅਗਲੀ ਖ਼ਬਰ ਮਹਾਂਵੀਰ ਗਊਸ਼ਾਲਾ ਵਿਖੇ ਸਵਾ ਗਿਆਰਾਂ ਲੱਖ ਸ੍ਰੀ ਹਨੂੰਮਾਨ ਚਾਲੀਸਾ ਪਾਠਾਂ ਦਾ ਸਮਾਪਤੀ ਸਮਾਰੋਹ ਸ਼ਰਧਾ ਤੇ ਉਤਸ਼ਾਹ ਨਾਲ ਸੰਪੰ...
Ad Position 24