ਅਮਰਜੀਤ ਕੌਰ ਹਰਾਜ ਨਮਿਤ ਅੰਤਿਮ ਅਰਦਾਸ ਅੱਜ
ਕੋਟਕਪੂਰਾ , 11 ਅਗਸਤ ( ਮੋਹਰ ਸਿੰਘ ਗਿੱਲ )- ਸਥਾਨਕ ਜੈਤੋ ਰੋਡ ’ ਤੇ ਸਥਿਤ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰੀਨੌ ਜ਼ੋਨ ( ਕੋਟਕਪੂਰਾ ) ਵਲੋਂ ਕਰਵਾਏ ਗਏ ਜ਼ੋਨ ਪੱਧਰੀ ਖ਼ੇਡ ਮੁਕਾਬਲਿਆਂ 2026-27 ਦੇ ਮਾਰਸ਼ਲ ਆਰਟ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ । ਸਕੂਲ ਦੇ ਲੜਕਿਆਂ ਅਤੇ ਲੜਕੀਆਂ ਨੇ ਵੱਖ - ਵੱਖ ਉਮਰ ਵਰਗਾਂ ਵਿਚ ਭਾਗ ਲਿਆ ।
ਜ਼
ਜ਼ੋਨ ਪੱਧਰੀ ਮਾਰਸ਼ਲ ਆਰਟ ਮੁਕਾਬਲਿਆਂ ’ਚ ਰਿਸ਼ੀ ਸਕੂਲ ਦੇ ਖ਼ਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ
12-08-2026
ਕੋਟਕਪੂਰਾ , 11 ਅਗਸਤ ( ਮੋਹਰ ਸਿੰਘ ਗਿੱਲ )- ਸਥਾਨਕ ਜੈਤੋ ਰੋਡ ’ ਤੇ ਸਥਿਤ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰੀਨੌ ਜ਼ੋਨ ( ਕੋਟਕਪੂਰਾ ) ਵਲੋਂ ਕਰਵਾਏ ਗਏ ਜ਼ੋਨ ਪੱਧਰੀ ਖ਼ੇਡ ਮੁਕਾਬਲਿਆਂ 2026-27 ਦੇ ਮਾਰਸ਼ਲ ਆਰਟ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ । ਸਕੂਲ ਦੇ ਲੜਕਿਆਂ ਅਤੇ ਲੜਕੀਆਂ ਨੇ ਵੱਖ - ਵੱਖ ਉਮਰ ਵਰਗਾਂ ਵਿਚ ਭਾਗ ਲਿਆ । ਵਿਦਿਆਰਥੀਆਂ ਨੇ ਆਪਣੀ ਮਿਹਨਤ , ਅਨੁਸ਼ਾਸਨ ਅਤੇ ਖੇਡ - ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 41 ਸੋਨੇ ਦੇ 44 ਸਿਲਵਰ ਦੇ ਅਤੇ 92 ਬ੍ਰੋਨਜ ਮੈਡਲ ਹਾਸਿਲ ਕੀਤੇ । ਕੁਰਾਸ ਵਿਚ ਲੜਕੀਆਂ , ਰਸਮੀਤ ਕੌਰ , ਸੁਖਮਨਪ੍ਰੀਤ ਕੌਰ , ਸੰਜਨਾ , ਨਵਦੀਪ ਕੌਰ , ਕੋਮਲ , ਗੁਰਜੋਤ ਕੌਰ , ਹਰਲੀਨ ਕੌਰ ਅਤੇ ਹਰਨੂਰ ਕੌਰ ਨੇ ਗੋਲਡ ਮੈਡਲ ਹਾਸਿਲ ਕੀਤੇ । ਇਸੇ ਤਰ੍ਹਾਂ ਲੜਕਿਆਂ ਵਿਚ ਨਮਨ , ਆਯੂੁਸ਼ , ਰਾਦੇਸ਼ , ਸ਼ਿਵਤਾਜ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤਾ । ਇਸੇ ਤਰ੍ਹਾਂ ਜੂਡੋ ਵਿਚੋਂ ਲੜਕੀਆਂ ਜਸਮੀਤ ਕੌਰ , ਸੁਖਮਨਪ੍ਰੀਤ ਕੌਰ , ਗੁਰਨੂਰ ਕੌਰ , ਭੂਮਿਕਾ , ਗੁਨਰੀਤ ਕੌਰ ਨੇ ਗੋਲਡ ਮੈਡਲ ਅਤੇ ਲੜਕਿਆਂ ਵਿਚੋਂ ਨਵਜੋਤ ਸਿੰਘ ਬਰਾੜ , ਨਵੀਨ ਕੁਮਾਰ , ਖੁਸ਼ਦੀਪ ਕੁਮਾਰ ਨੇ ਗੋਲਡ ਮੈਡਲ ਹਾਸਿਲ ਕੀਤੇ । ਕਿੱਕ ਬਾਕਸਿੰਗ ਵਿਚੋਂ ਸੈਮੂਅਲ , ਜੁਆਏ , ਅਭੀਜੋਤ , ਨਵਜੋਤ ਸਿੰਘ ਬਰਾੜ , ਦਿਲਜਾਨ ਸਿੰਘ ਸੰਧੂ ਨੇ ਸਿਲਵਰ ਮੈਡਲ ਹਾਸਿਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਵੁੂਸ਼ੋ ਵਿਚੋਂ ਦਿਲਜਾਨ ਸਿੰਘ ਸੰਧੂ ਨੇ ਗੋਲਡ ਮੈਡਲ ਹਾਸਿਲ ਕੀਤਾ । ਕੁਸ਼ਤੀ ਵਿਚੋਂ ਰਾਦੇਸ਼ ਨੇ ਗੋਲਡ ਮੈਡਲ ਹਾਸਿਲ ਕੀਤਾ । ਸਕੂਲ ਦੇ ਚੇਅਰਮੈਨ ਵਿਜੇ ਸ਼ਰਮਾ , ਡਾਇਰੈਕਟਰ ਵਿਜੈ ਭਾਰਦਵਾਜ , ਪਿ੍ਰੰਸੀਪਲ ਗੁਰਜਿੰਦਰ ਸਿੰਘ ਸੇਖੋਂ , ਵਾਈਸ ਪਿ੍ਰੰਸੀਪਲ ਗੁਰਵਿੰਦਰ ਸਿੰਘ ਬਰਾੜ , ਸਟਾਫ਼ ਅਤੇ ਡੀ . ਪੀ . ਈ ਇੰਦਰਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ । ਪਿ੍ਰੰਸੀਪਲ ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਲਗਨ , ਮਿਹਨਤ ਅਤੇ ਕੋਚਾਂ ਦੀ ਅਗਵਾਈ ਦਾ ਨਤੀਜਾ ਹੈ । ਡਾਇਰੈਕਟਰ ਨੇ ਬੱਚਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਖੇਡਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ।