ਰਮਿੰਦਰ ਸਿੰਘ ਆਂਵਲਾ ਵਲੋਂ ਮਾਤਾ ਚਿੰਤਪੁਰਨੀ ਦਰਬਾਰ ਲਈ ਲੰਗਰ ਦੇ ਦੋ ਟਰੱਕ ਰਵਾਨਾ
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਹਰਮਹਿੰਦਰ ਪਾਲ)-ਜੈ ਮਾਂ ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮੰਦਰ ਸ੍ਰੀ ਬਾਲਾ ਜੀ ਧਾਮ ਤੋਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਲੰਗਰ ਦੀ ਸੇਵਾ ਲਈ ਦੋ ਟਰੱਕ ਰਵਾਨਾ ਕੀਤੇ ਗਏ।
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਹਰਮਹਿੰਦਰ ਪਾਲ)-ਜੈ ਮਾਂ ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮੰਦਰ ਸ੍ਰੀ ਬਾਲਾ ਜੀ ਧਾਮ ਤੋਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਲੰਗਰ ਦੀ ਸੇਵਾ ਲਈ ਦੋ ਟਰੱਕ ਰਵਾਨਾ ਕੀਤੇ ਗਏ। ਇਸ ਮੌਕੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਿਸ਼ੇਸ਼ ਤੌਰ ’ਤੇ ਮੰਦਰ ਸ੍ਰੀ ਬਾਲਾ ਜੀ ਧਾਮ ਵਿਖੇ ਪਹੁੰਚੇ। ਉਨ੍ਹਾਂ ਵਲੋਂ ਲੰਗਰ ਸਮੱਗਰੀ ਨਾਲ ਭਰੇ ਦੋਵੇਂ ਟਰੱਕਾਂ ਨੂੰ ਰਵਾਨਾ ਕੀਤਾ ਗਿਆ ਅਤੇ ਇਸ ਧਾਰਮਿਕ ਸੇਵਾ ਵਿਚ 51,000 ਰੁਪਏ ਦੀ ਨਕਦ ਰਾਸ਼ੀ ਭੇਟ ਕਰਕੇ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਣਾ ਸਾਡੇ ਸੱਭਿਆਚਾਰ ਅਤੇ ਵਿਰਸੇ ਦਾ ਅਹਿਮ ਹਿੱਸਾ ਹੈ। ਉਨ੍ਹਾਂ ਜੈ ਮਾਂ ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਸੇਵਾਦਾਰਾਂ ਨੂੰ ਇਸ ਨੇਕ ਉਪਰਾਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਗਰਗ, ਸਰਪ੍ਰਸਤ ਭੀਸ਼ਮ ਬਾਂਸਲ, ਜਨਰਲ ਸਕੱਤਰ ਸੰਨੀ ਮਿਡਵੇ, ਖ਼ਜ਼ਾਨਚੀ ਜਗਪਰਵੇਸ਼ ਪਾਲੀ, ਜੁਆਇੰਟ ਸਕੱਤਰ ਅਰਵਿੰਦ ਪਠੇਲਾ, ਨਿੰਮਾ ਦੋਦਾ, ਅਨਿਲ ਕੁਮਾਰ, ਕਰਤਾਰ ਸਿੰਘ ਸੋਢੀ, ਰਾਜਨ ਬਾਂਸਲ, ਬਿੱਟੂ ਛਾਬੜਾ, ਵਿਸ਼ਨੂੰ ਬਾਂਸਲ, ਗੋਲਡੀ ਬਹਿਲ, ਪੱਪੀ ਗੁੰਬਰ ਅਤੇ ਜੀ.ਐੱਸ. ਰਾਣਾ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਸੇਵਾਦਾਰ ਮੌਜੂਦ ਸਨ।