21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਿਆਹ ਸਮਾਗਮ ’ਚ ਅਨੰਦ ਕਾਰਜ ਦੌਰਾਨ ਪੁਲਿਸ ਨੇ ਚੁੱਕਿਆ ਲਾੜੀ ਦਾ ਪਿਤਾ ਟਰਾਂਸਫ਼ਾਰਮਰ ਅਤੇ ਖੇਤਾਂ ’ ਚੋਂ ਮੋਟਰਾਂ ਚੋਰੀ ਦੇ ਮਾਮਲੇ ’ ਚ ਸੀ ਪੁਲਿਸ ਨੂੰ ਲੋੜੀਂਦਾ

ਫ਼ਰੀਦਕੋਟ, 20 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਦੇ ਪਿੰਡ ਸੰਧਵਾਂ ਵਿਖੇ ਉਸ ਵੇਲੇ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਵਿਆਹ ਸਮਾਗਮ ਵਿਚ ਰੰਗ ਵਿਚ ਭੰਗ ਪੈ ਗਿਆ। ਪੁਲਿਸ ਵਲੋਂ ਆਨੰਦ ਕਾਰਜਾਂ ਦੇ ਦੌਰਾਨ ਲੜਕੀ ਦੇ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿਚ ਨਾਲ ਲਿਜਾਇਆ ਗਿਆ।

Ad Position 21
No active advertisement
ਰੈਲੀ ਕਰਦੇ ਹੋਏ ਮਨਿਸਟਰੀਅਲ ਕਾਮੇ। ਸਿਵਲ ਵਰਦੀ ’ਚ ਆਈ ਪੁਲਿਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਦੀ ਹੋਈ। ਅਜੀਤ ਤਸਵੀਰ 21-08-2026
ਫ਼ਰੀਦਕੋਟ, 20 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਦੇ ਪਿੰਡ ਸੰਧਵਾਂ ਵਿਖੇ ਉਸ ਵੇਲੇ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਵਿਆਹ ਸਮਾਗਮ ਵਿਚ ਰੰਗ ਵਿਚ ਭੰਗ ਪੈ ਗਿਆ। ਪੁਲਿਸ ਵਲੋਂ ਆਨੰਦ ਕਾਰਜਾਂ ਦੇ ਦੌਰਾਨ ਲੜਕੀ ਦੇ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿਚ ਨਾਲ ਲਿਜਾਇਆ ਗਿਆ। ਹਾਲਾਂਕਿ ਇਸ ਗ੍ਰਿਫ਼ਤਾਰੀ ਮੌਕੇ ਕਾਫ਼ੀ ਹੰਗਾਮਾ ਵੀ ਹੋਇਆ ਜਿੱਥੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ’ਚ ਧੱਕਾ ਮੁੱਕੀ ਵੀ ਹੋਈ ਅਤੇ ਗ੍ਰਿਫ਼ਤਾਰੀ ਦੇ ਵਿਰੋਧ ’ਚ ਇਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲੇਟ ਗਿਆ ਜਿਸ ਨੂੰ ਜ਼ਬਰੀ ਘੜੀਸ ਕੇ ਪਾਸੇ ਕਰ ਪੁਲਿਸ ਦੋਸ਼ੀ ਨੂੰ ਲੈ ਕੇ ਨਿਕਲ ਗਈ। ਹੱਥੋਪਾਈ ਦੌਰਾਨ ਪੁਲਿਸ ਮੁਲਾਜ਼ਮ ਪਿਸਟਲ ਵੀ ਲਹਿਰਾਉਂਦਾ ਨਜ਼ਰ ਆਇਆ। ਲੜਕੀ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਅਤੇ ਅਨੰਦ ਕਾਰਜ ਹੋ ਰਹੇ ਸਨ ਕਿ ਉਸੇ ਵੇਲੇ ਆਪਣੇ ਆਪ ਨੂੰ ਗਿੱਦੜਬਾਹਾ ਦੀ ਪੁਲਿਸ ਦੇ ਮੁਲਾਜ਼ਮ ਦਸ ਰਹੇ ਸਨ, ਜਿਨ੍ਹਾਂ ਨੇ ਸਿਵਲ ਕੱਪੜੇ ਪਾਏ ਹੋਏ ਸਨ। ਜਬਰੀ ਉਨ੍ਹਾਂ ਦੇ ਪਿਤਾ ਨੂੰ ਟਰਾਂਸਫ਼ਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ’ਚ ਸ਼ਾਮਿਲ ਦੱਸ ਧੱਕੇ ਨਾਲ ਚੱਲਦੇ ਕਾਰਜ ’ਚੋਂ ਜ਼ਬਰਦਸਤੀ ਚੁੱਕ ਯੂਪੀ ਨੰਬਰ ਦੀ ਗੱਡੀ ’ਚ ਬਿਠਾ ਕੇ ਲੈ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕੇ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਨਾਮ ਚੋਰੀ ਮਾਮਲੇ ’ਚ ਆਇਆ ਸੀ ਪਰ ਉਹ ਹੁਣ ਇਹ ਸਾਰੇ ਮਾੜੇ ਕੰਮ ਛੱਡ ਚੁੱਕੇ ਸਨ, ਪਰ ਪੁਲਿਸ ਧੱਕੇ ਨਾਲ ਉਨ੍ਹਾਂ ਨੂੰ ਹੋਰ ਮਾਮਲੇ ’ਚ ਫ਼ਸਾ ਰਹੀ ਹੈ। ਇਸ ਮਾਮਲੇ ’ਚ ਥਾਣਾ ਗਿੱਦੜਬਾਹਾ ਦੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਕਿਹਾ ਕਿ ਗਰੀਬ ਸਿੰਘ ਉਰਫ਼ ਰਾਜੂ ਨਾਮਕ ਵਿਅਕਤੀ ਦੇ ਖਿਲਾਫ਼ ਥਾਣਾ ਗਿੱਦੜਬਾਹਾ ’ਚ ਟਰਾਂਸਫ਼ਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਹੈ ਜੋ ਗਿਰੋਹ ਦੇ ਰੂਪ ’ਚ ਕੰਮ ਕਰਦੇ ਹਨ ਅਤੇ ਇਸ ਗਿਰੋਹ ਦੇ ਪੰਜ ਵਿਅਕਤੀ ਪਹਿਲਾਂ ਕਾਬੂ ਕਰ ਚੁੱਕੇ ਹਾਂ ਅਤੇ ਅੱਜ ਸੂਚਨਾ ਮਿਲੀ ਸੀ ਕਿ ਇਹ ਪਿੰਡ ਸੰਧਵਾਂ ’ਚ ਇਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਆਇਆ ਜਿੱਥੇ ਸਾਡੀ ਟੀਮ ਜਿਸ ’ਚ ਕੁਝ ਸਿਵਲ ਵਰਦੀ ਵਿਚ ਸਨ ਅਤੇ ਕੁਝ ਵਰਦੀ ’ਚ ਮੁਲਾਜ਼ਮ ਸਨ ਉਨ੍ਹਾਂ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੜਕੀ ਦਾ ਅਸਲ ਪਿਤਾ ਨਹੀਂ ਬਲਕਿ ਧਰਮ ਦਾ ਪਿਤਾ ਬਣਿਆ ਹੋਇਆ ਹੈ। ਉਨ੍ਹਾਂ ਕੁੱਟਮਾਰ ਦੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਸਾਡੇ ਵਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ ਉਲਟਾ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਹੱਥੋਪਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਉਸ ਦੇ ਗ੍ਰਿਫ਼ਤਾਰੀ ਕੋਟਕਪੂਰਾ ਥਾਣਾ ’ਚ ਪਾਈ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸਿਬੀਆਂ ਦੇ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਨੇ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਲਗਾਇਆ
Ad Position 24