21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਲੋਟ ਬਲੱਡ ਗਰੁੱਪ ਨੂੰ ਸਨਮਾਨਿਤ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹੋਰ।

ਮਲੋਟ, 20 ਅਗਸਤ (ਪਾਟਿਲ)-ਅੱਜ ਪੂਰੇ ਪੰਜਾਬ ਦੀਆਂ ਖ਼ੂਨਦਾਨੀ ਸੰਸਥਾਵਾਂ, ਸਾਰੇ ਬਲੱਡ ਬੈਂਕ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਹਰ ਮਹਿਕਮੇ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 21-08-2026
ਮਲੋਟ, 20 ਅਗਸਤ (ਪਾਟਿਲ)-ਅੱਜ ਪੂਰੇ ਪੰਜਾਬ ਦੀਆਂ ਖ਼ੂਨਦਾਨੀ ਸੰਸਥਾਵਾਂ, ਸਾਰੇ ਬਲੱਡ ਬੈਂਕ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਹਰ ਮਹਿਕਮੇ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਨੇ ਦੱਸਿਆ ਕਿ ਇਸ ਮੌਕੇ ਅਹਿਮ ਰੋਲ ਨਿਭਾ ਰਹੀਆਂ ਖ਼ੂਨਦਾਨੀ ਸੰਸਥਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਤੇ ਸੁਝਾਅ ਲਏ ਗਏ ਅਤੇ ਖ਼ੂਨਦਾਨ ਖੇਤਰ ਵਿਚ ਸਭ ਤੋਂ ਵਧੀਆ ਰੋਲ ਨਿਭਾ ਰਹੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ, ਜਿਸ ਵਿਚ ਮਲੋਟ ਬਲੱਡ ਗਰੁੱਪ ਨੂੰ ਮੋਹਰੀ ਸੰਸਥਾ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਚਿੰਨ੍ਹ ਮਲੋਟ ਬਲੱਡ ਗਰੁੱਪ ਦੀ ਮੈਂਬਰ ਤਨਵੀ ਗਰਗ ਵਲੋਂ ਪ੍ਰਾਪਤ ਕੀਤਾ ਗਿਆ। ਇਸ ਸਨਮਾਨ ਮਿਲਣ ’ਤੇ ਮਲੋਟ ਬਲੱਡ ਗਰੁੱਪ ਦੇ ਸਾਰੇ ਮੈਂਬਰਾਂ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਵਲੋਂ ਮਲੋਟ ਬਲੱਡ ਗਰੁੱਪ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਦਿਲਬਾਗ ਸਿੰਘ ਬਰਾੜ ਉਦੇਕਰਨ ਨਮਿੱਤ ਅੰਤਿਮ ਅਰਦਾਸ 23 ਨੂੰ ਅਗਲੀ ਖ਼ਬਰ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਵਲੋਂ ਕੌਮੀ ਮੀਤ ਪ੍ਰਧਾਨ ਬਣਾਉਣ ਦਾ ਸਵਾਗਤ
Ad Position 24