ਕੈਂਸਰ ਹੱਥੋਂ ਜ਼ਿੰਦਗੀ ਦੀ ਬਾਜ਼ੀ ਹਾਰਿਆ ਦਰਸ਼ਨ ਸਿੰਘ ਦਰਸ਼ੀ
ਕੋਟਕਪੂਰਾ, 20 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਢਿੱਲਵਾਂ ਕਲਾਂ ਦਾ ਵਸਨੀਕ ਦਰਸ਼ਨ ਸਿੰਘ ਦਰਸ਼ੀ (58) ਪੁੱਤਰ ਇੰਦਰ ਸਿੰਘ ਆਖ਼ਰ ਕੈਂਸਰ ਦੀ ਭਿਆਨਕਤਾ ਅੱਗੇ ਆਪਣੀ ਜ਼ਿੰਦਗੀ ਹਾਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨੂੰ ਪਿਛਲੇ ਪੰਜ ਕੁ ਮਹੀਨੇ ਪਹਿਲਾਂ ਬਲੱਡ ਕੈਂਸਰ ਹੋ ਜਾਣ ਸਬੰਧੀ ਪਤਾ ਲੱਗਾ ਸੀ।
ਕੋਟਕਪੂਰਾ, 20 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਢਿੱਲਵਾਂ ਕਲਾਂ ਦਾ ਵਸਨੀਕ ਦਰਸ਼ਨ ਸਿੰਘ ਦਰਸ਼ੀ (58) ਪੁੱਤਰ ਇੰਦਰ ਸਿੰਘ ਆਖ਼ਰ ਕੈਂਸਰ ਦੀ ਭਿਆਨਕਤਾ ਅੱਗੇ ਆਪਣੀ ਜ਼ਿੰਦਗੀ ਹਾਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨੂੰ ਪਿਛਲੇ ਪੰਜ ਕੁ ਮਹੀਨੇ ਪਹਿਲਾਂ ਬਲੱਡ ਕੈਂਸਰ ਹੋ ਜਾਣ ਸਬੰਧੀ ਪਤਾ ਲੱਗਾ ਸੀ। ਪਰਿਵਾਰ ਨੇ ਉਸ ਦਾ ਇਲਾਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਹੋਰ ਕਿਤੇ ਜਿੱਥੇ ਵੀ ਦੱਸ ਪਈ, ਓਥੋਂ ਕਰਵਾਇਆ। ਉਨ੍ਹਾਂ ਦਾ ਇਕ ਲੜਕਾ ਅਤੇ ਲੜਕੀ ਵਿਦੇਸ਼ ਰਹਿੰਦੇ ਹਨ। ਕਾਂਗਰਸ ਪਾਰਟੀ ਹਲਕਾ ਜੈਤੋ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਉਕਤ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪਿੰਡ ’ਚ ਪਹਿਲਾਂ ਵੀ ਕਈ ਮੌਤਾਂ ਕੈਂਸਰ ਕਾਰਨ ਹੋ ਚੁੱਕੀਆਂ ਹਨ। ਢਿੱਲਵਾਂ ਨੇ ਪੰਜਾਬ ਅੰਦਰ ਕੈਂਸਰ ਕਾਰਨ ਹੋ ਰਹੀਆਂ ਮੌਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਕੈਂਸਰ ਫ਼ੈਲਣ ਦੇ ਕਾਰਨਾਂ ਦੀ ਜਾਂਚ ਕਰਕੇ ਲੋਕਾਂ ਨੂੰ ਜਾਗਰੂਕਤਾ ਪੈਦਾ ਕੀਤੀ ਜਾਵੇ।