ਬਾਬਾ ਫ਼ਰੀਦ ਫੋਟੋਗ੍ਰਾਫ਼ੀ ਅਚੀਵਰ ਸੁਸਾਇਟੀ ਨੇ ਵਰਲਡ ਫੋਟੋਗ੍ਰਾਫ਼ੀ ਦਿਵਸ ਮਨਾਇਆ
ਫ਼ਰੀਦਕੋਟ, 20 ਅਗਸਤ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫੋਟੋਗ੍ਰਾਫ਼ੀ ਅਚੀਵਰ ਸੁਸਾਇਟੀ ਰਜਿ: 1247 ਫ਼ਰੀਦਕੋਟ ਵਲੋਂ ਵਰਲਡ ਫੋਟੋਗ੍ਰਾਫ਼ੀ ਦਿਵਸ ਫੋਟੋਗ੍ਰਾਫ਼ਰਾਂ ਅਤੇ ਦੁਕਾਨਦਾਰਾਂ ਨੇ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਕੇਕ ਕੱਟ ਕੇ ਮਨਾਇਆ। ਪ੍ਰਧਾਨ ਰਵੀ ਕੁਮਾਰ ਨੇ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਜਲੰਧਰ ਵਲੋਂ ਆਈਆਂ ਹੋਈਆਂ ਨਵੀਆਂ ਸਕੀਮਾਂ ਬਾਰੇ ਦੱਸਿਆ।
ਫ਼ਰੀਦਕੋਟ, 20 ਅਗਸਤ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫੋਟੋਗ੍ਰਾਫ਼ੀ ਅਚੀਵਰ ਸੁਸਾਇਟੀ ਰਜਿ: 1247 ਫ਼ਰੀਦਕੋਟ ਵਲੋਂ ਵਰਲਡ ਫੋਟੋਗ੍ਰਾਫ਼ੀ ਦਿਵਸ ਫੋਟੋਗ੍ਰਾਫ਼ਰਾਂ ਅਤੇ ਦੁਕਾਨਦਾਰਾਂ ਨੇ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਕੇਕ ਕੱਟ ਕੇ ਮਨਾਇਆ। ਪ੍ਰਧਾਨ ਰਵੀ ਕੁਮਾਰ ਨੇ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਜਲੰਧਰ ਵਲੋਂ ਆਈਆਂ ਹੋਈਆਂ ਨਵੀਆਂ ਸਕੀਮਾਂ ਬਾਰੇ ਦੱਸਿਆ। ਸੁਸਾਇਟੀ ਵਲੋਂ ਕਮੇਟੀ ਮੈਂਬਰਾਂ ਵਲੋਂ ਵਰਲਡ ਫੋਟੋਗ੍ਰਾਫੀ ਡੇ ਨੂੰ ਮੁੱਖ ਰੱਖਦੇ ਹੋਏ ਕੁਝ ਮਤੇ ਵੀ ਪਾਸ ਕੀਤੇ ਗਏ। ਜਿਸ ਫੋਟੋਗ੍ਰਾਫਰ ਭਰਾ ਦੇ ਤਿੰਨ ਬੇਟੀਆਂ ਹੋਣ ’ਤੇ ਉਸ ਕੋਲੋਂ ਮਹੀਨਾਵਾਰ ਚੰਦਾ ਅਤੇ ਪੀਪੀਏ ਜਲੰਧਰ ਫ਼ੀਸ ਵੀ ਨਹੀਂ ਲਈ ਜਾਵੇਗੀ। ਯੂਨੀਅਨ ਵਲੋਂ ਫ਼ਰੀਦਕੋਟ ਸ਼ਹਿਰ ਦੇ ਸਭ ਤੋਂ ਪੁਰਾਣੇ ਫ਼ੋਟੋਗ੍ਰਾਫਰ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਫੋਟੋਗ੍ਰਾਫਰਾਂ ਵਲੋਂ ਵਰਲਡ ਫੋਟੋਗ੍ਰਾਫੀ ਡੇ ਦੀ ਖੁਸ਼ੀ ਵਿਚ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਸ਼ਾਨਦਾਰ ਬੂਟੇ ਲਗਾਏ ਗਏ। ਇਸ ਮੌਕੇ ਜਨਰਲ ਸੈਕਟਰੀ ਜਗਜੀਵਨ ਸਿੰਘ ਰੋਮਾਣਾ, ਪ੍ਰੈਸ ਸਕੱਤਰ ਬਲਰਾਜ ਸਿੰਘ ਮੱਤਾ, ਜੁਆਇੰਟ ਰਾਜਵਿੰਦਰ ਸਿੰਘ ਬੁਰਜ ਮਸਤ, ਖਜ਼ਾਨਚੀ ਜਗਦੇਵ ਸਿੰਘ ਕਟਾਰੀਆ, ਜੁਆਇੰਟ ਸੰਤੋਸ਼ ਕੁਮਾਰ ਅਰੋੜਾ, ਸੀਨੀਅਰ ਸਲਾਹਕਾਰ ਬਿਮਲ ਕੁਮਾਰ (ਵਿੱਕੀ), ਮੀਤ ਪ੍ਰਧਾਨ ਜਗਰਾਜ ਸਿੰਘ ਰੋਮਾਣਾ, ਜੁਆਇੰਟ ਵਾਈਸ ਪ੍ਰਧਾਨ ਬਲਰਾਜ ਸਿੰਘ ਪਾਲੀ, ਮੱਘਰ ਸਿੰਘ, ਰਜੀਵ ਕੁਮਾਰ ਵਿਨੇ ਕੁਮਾਰ, ਰੋਬਿਨ ਕੱਕੜ, ਰਾਜੂ ਸਿੰਘ ਸੰਧੂ, ਸੋਨੂ ਪੁਰ ਬਾ, ਨਛੱਤਰ ਸਿੰਘ ਸੋਨੂੰ, ਦੀਪ ਸਿੰਘ ਨੱਥੇਵਾਲਾ, ਸੁਰਿੰਦਰ ਮਾਹਲਾ, ਬੱਗੀ, ਦੀਪਕ, ਕੱਕੜ, ਧਰਮਾ, ਰੋਸ਼ਨ ਲਾਲ, ਰਾਜਵਿੰਦਰ ਬਰਾੜ, ਗੁਰਜੀਤ ਸਿੰਘ, ਵਿਜੇ ਕੁਮਾਰ, ਗੁਰਮੀਤ, ਰਜਿੰਦਰ ਸਿੰਘ, ਸੇਵਕ ਸਿੰਘ, ਮੰਗਾ ਸਿੰਘ, ਸੁੱਖੀ ਸਿੰਘ ਅਤੇ ਫ਼ਤਿਹ ਸਿੰਘ ਹਾਜ਼ਰ ਸਨ।