ਜ਼ਮੀਨ ਦੇ ਫ਼ਰਜ਼ੀ ਦਸਤਾਵੇਜ਼ ਬਣਾ ਕੇ 29 ਲੱਖ ਦੀ ਠੱਗੀ ਮਾਮਲੇ ’ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਫ਼ਰੀਦਕੋਟ, 20 ਅਗਸਤ (ਸਰਬਜੀਤ ਸਿੰਘ)-ਪਿੰਡ ਘੁਗਿਆਣਾ ਵਿਖੇ ਇਕ ਜ਼ਮੀਨ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਜਾਅਲੀ ਬੈਨਾਮਾ ਕੁਝ ਵਿਅਕਤੀਆਂ ਵਲੋਂ 29 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਫ਼ਰੀਦਕੋਟ, 20 ਅਗਸਤ (ਸਰਬਜੀਤ ਸਿੰਘ)-ਪਿੰਡ ਘੁਗਿਆਣਾ ਵਿਖੇ ਇਕ ਜ਼ਮੀਨ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਜਾਅਲੀ ਬੈਨਾਮਾ ਕੁਝ ਵਿਅਕਤੀਆਂ ਵਲੋਂ 29 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸਰੂਪ ਸਿੰਘ ਵਾਸੀ ਪਹਿਲੂਵਾਲਾ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਹ ਤਿੰਨ ਜਣੇ ਪਾਰਟਨਰ ਹਨ, ਜੋ ਜ਼ਮੀਨ ਖ਼ਰੀਦ ਕਰਕੇ ਅੱਗੇ ਵੇਚਦੇ ਹਨ। ਉਸ ਦੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਹਰਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚਹਿਲ, ਜਸਮੇਲ ਸਿੰਘ ਉਰਫ ਬੇਲਾ ਪੁੱਤਰ ਮੰਗਲ ਸਿੰਘ ਵਾਸੀ ਪੱਕਾ, ਅੰਗਰੇਜ਼ ਸਿੰਘ ਉਰਫ ਸੋਨੂੰ ਪੁੱਤਰ ਮੋਹਣ ਸਿੰਘ ਕੈਪਟਨ ਵਾਸੀ ਪਿੰਡ ਪੱਕਾ, ਸਰਬਜੀਤ ਸਿੰਘ ਉਰਫ਼ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਘੁਗਿਆਣਾ ਅਤੇ ਦੋ ਨਾਮਾਲੂਮ ਵਿਅਕਤੀਆਂ ਵਲੋਂ ਪਿੰਡ ਘੁਗਿਆਣਾ ਵਿਖੇ ਕੁੱਲ 33 ਕਨਾਲਾਂ 19 ਮਰਲੇ ਜ਼ਮੀਨ ਦਿਖਾ ਕੇ ਕਥਿਤ ਤੌਰ ’ਤੇ ਜਾਅਲੀ ਅਧਾਰ ਕਾਰਡ ਤਿਆਰ ਕਰਕੇ, ਜਾਅਲੀ ਜ਼ਮੀਨ ਦੇ ਮਾਲਕ ਦਿਖਾ ਕੇ, ਉਕਤ ਜ਼ਮੀਨ ਨੂੰ ਵੇਚਣ ਲਈ ਉਕਤ ਜ਼ਮੀਨ ਦਾ ਜਾਅਲੀ ਬੈਨਾਮਾ ਕਰਵਾ ਕੇ ਉਸ ਪਾਸੋਂ ਕੁੱਲ 29 ਲੱਖ ਰੁਪਏ ਲੈ ਕੇ ਠੱਗੀ ਮਾਰੀ ਹੈ। ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਵਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਬੀ.ਐਨ.ਐਸ.ਦੀਆਂ ਵੱਖ ਵੱਖ ਧਾਰਵਾਂ ਤਹਿਤ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਸ ਮਾਮਲੇ ਵਿਚ ਕਿਸੇ ਵੀ ਕਥਿਤ ਦੋਸ਼ੀ ਦੀ ਗਿ੍ਰਫ਼ਤਾਰੀ ਨਹੀਂ ਹੋਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।