ਫ਼ਰੀਦਕੋਟ ਜ਼ਿਲ੍ਹੇ ਦੀਆਂ ਤਿੰਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਮੁੜ ਚੇਅਰਮੈਨ ਬਣੇ
ਫ਼ਰੀਦਕੋਟ, 23 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਰਾਜ ਅੰਦਰ ਮਾਰਕੀਟ ਕਮੇਟੀਆਂ ਦੇ ਲਗਾਏ ਗਏ ਚੇਅਰਮੈਨ ’ਚ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨੇ ਮੌਜੂਦਾ ਚੇਅਰਮੈਨਾਂ ਦੇ ਅਹੁਦੇ ਬਰਕਰਾਰ ਰੱਖੇ ਹਨ। ਇਨ੍ਹਾਂ ਚੇਅਰਮੈਨਾਂ ਵਿਚ ਫ਼ਰੀਦਕੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਕੋਟਕਪੂਰਾ ਮਾਰਕੀਟ ਕਮੇਟੀ ਦੇ ਗੁਰਮੀਤ ਸਿੰਘ ਆਰੇਵਾਲਾ ਤੇ ਜੈਤੋ ਮਾਰਕੀਟ ਕਮੇਟੀ ਦੇ ਚੇਅਰਮੈਨ ਲਛਮਣ ਸ਼ਰਮਾ ’ਤੇ ਸਰਕਾਰ ਮੁੜ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।
ਚ
ਚੇਅਰਮੈਨ ਅਮਨਦੀਪ ਸਿੰਘ ਬਾਬਾ, ਗੁਰਮੀਤ ਸਿੰਘ ਆਰੇਵਾਲਾ ਤੇ ਲਛਮਣ ਸ਼ਰਮਾ
24-08-2026
ਫ਼ਰੀਦਕੋਟ, 23 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਰਾਜ ਅੰਦਰ ਮਾਰਕੀਟ ਕਮੇਟੀਆਂ ਦੇ ਲਗਾਏ ਗਏ ਚੇਅਰਮੈਨ ’ਚ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨੇ ਮੌਜੂਦਾ ਚੇਅਰਮੈਨਾਂ ਦੇ ਅਹੁਦੇ ਬਰਕਰਾਰ ਰੱਖੇ ਹਨ। ਇਨ੍ਹਾਂ ਚੇਅਰਮੈਨਾਂ ਵਿਚ ਫ਼ਰੀਦਕੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਕੋਟਕਪੂਰਾ ਮਾਰਕੀਟ ਕਮੇਟੀ ਦੇ ਗੁਰਮੀਤ ਸਿੰਘ ਆਰੇਵਾਲਾ ਤੇ ਜੈਤੋ ਮਾਰਕੀਟ ਕਮੇਟੀ ਦੇ ਚੇਅਰਮੈਨ ਲਛਮਣ ਸ਼ਰਮਾ ’ਤੇ ਸਰਕਾਰ ਮੁੜ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਨਾਲ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ। ਇਹ ਨਿਯੁਕਤੀਆਂ ਦਰਸਾਉਂਦੀਆਂ ਹਨ ਕਿ ਤਿੰਨੇ ਚੇਅਰਮੈਨਾਂ ਦਾ ਪਿਛਲੇ ਤਿੰਨ ਸਾਲਾਂ ਦਾ ਕਾਰਜਕਾਲ ਸੰਤੁਸ਼ਟੀਪੂਰਨ ਅਤੇ ਭਰੋਸੇ ਵਿਚ ਹੈ। ਅਮਨਦੀਪ ਸਿੰਘ ਬਾਬਾ 2023 ਵਿਚ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸਨ। ਉਹ ਲਗਾਤਾਰ ਦੂਜੀ ਵਾਰ ਚੇਅਰਮੈਨ ਬਣੇ ਹਨ। ਇਹ ਆਮ ਆਦਮੀ ਪਾਰਟੀ ਦੇ ਮੁੱਢਲੀ ਆਗੂਆਂ ਵਿਚੋਂ ਇਕ ਹਨ।