24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਫ਼ਰੀਦਕੋਟ ਦੀਆਂ ਤਿੰਨ ਨਾਬਾਲਗ ਲਾਪਤਾ ਲੜਕੀਆਂ ਮਹਾਰਾਸ਼ਟਰ ਤੋਂ ਸਹੀ-ਸਲਾਮਤ ਬਰਾਮਦ

ਫ਼ਰੀਦਕੋਟ, 24 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਬੀਤੀ 12 ਅਗਸਤ ਨੂੰ ਫ਼ਰੀਦਕੋਟ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਨੂੰ ਮਹਾਂਰਾਸ਼ਟਰ ਤੋਂ ਸਹੀ ਸਲਾਮਤ ਵਾਪਸ ਲਿਆਂਦਾ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਅਪਰਾਧਾਂ ਖਿਲਾਫ਼ ਚਲਾਈ ਜਾ ਰਹੀ ‘ਜ਼ੀਰੋ ਟਾਲਰੈਂਸ’ ਮੁਹਿੰਮ ਤਹਿਤ ਨਰਿੰਦਰ ਸਿੰਘ ਐੱਸ.

Ad Position 21
No active advertisement
ਬਰਾਮਦ ਹੋਈਆਂ ਨਾਬਾਲਗ ਲੜਕੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਨਰਿੰਦਰ ਸਿੰਘ ਐੱਸ.ਪੀ । ਅਜੀਤ ਤਸਵੀਰ 25-08-2026
ਫ਼ਰੀਦਕੋਟ, 24 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਬੀਤੀ 12 ਅਗਸਤ ਨੂੰ ਫ਼ਰੀਦਕੋਟ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਨੂੰ ਮਹਾਂਰਾਸ਼ਟਰ ਤੋਂ ਸਹੀ ਸਲਾਮਤ ਵਾਪਸ ਲਿਆਂਦਾ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਅਪਰਾਧਾਂ ਖਿਲਾਫ਼ ਚਲਾਈ ਜਾ ਰਹੀ ‘ਜ਼ੀਰੋ ਟਾਲਰੈਂਸ’ ਮੁਹਿੰਮ ਤਹਿਤ ਨਰਿੰਦਰ ਸਿੰਘ ਐੱਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਹੇਠ ਫ਼ਰੀਦਕੋਟ ਪੁਲਿਸ ਨੇ ਇਸ ਮਾਮਲੇ ਵਿਚ ਪੁਲਿਸ ਵਲੋਂ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਐੱਸ.ਐਚ.ਓ. ਥਾਣਾ ਸਿਟੀ-2 ਦੀ ਅਗਵਾਈ ਹੇਠ ਥਾਣਾ ਸਿਟੀ-2 ਅਤੇ ਥਾਣਾ ਸਿਟੀ-1 ਦੀਆਂ ਪੁਲਿਸ ਟੀਮਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲਗਾਤਾਰ ਅਤੇ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ। ਫ਼ਰੀਦਕੋਟ ਪੁਲਿਸ ਵਲੋਂ ਆਧੁਨਿਕ ਤਕਨੀਕੀ ਤਰੀਕੇ ਅਤੇ ਮਨੁੱਖੀ ਸੂਚਨਾ ਤੰਤਰ ਦਾ ਬਿਹਤਰੀਨ ਸੁਮੇਲ ਵਰਤਿਆ ਗਿਆ। ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਪੁਲਿਸ ਦੀਆਂ ਦੋ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇਕ ਐਡਵਾਂਸ ਟੀਮ ਅਤੇ ਦੂਜੀ ਬੈਕਅੱਪ ਟੀਮ ਵਜੋਂ ਕੰਮ ਕਰ ਰਹੀ ਸੀ। ਪੁਲਿਸ ਟੀਮਾਂ ਨੇ ਮੁਸ਼ਕਿਲ ਹਾਲਾਤ, ਭੂਗੋਲਿਕ ਚੁਣੌਤੀਆਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੀ ਪ੍ਰਵਾਹ ਕੀਤੇ ਬਿਨਾਂ ਮਹਾਰਾਸ਼ਟਰ ਵਿਚ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕੀਤੀ। ਟੀਮ ਦੀ ਲਗਾਤਾਰ ਨਿਗਰਾਨੀ ਅਤੇ ਪੇਸ਼ੇਵਰ ਰਣਨੀਤੀ ਸਦਕਾ ਤਿੰਨ ਨਾਬਾਲਗ ਲੜਕੀਆਂ ਨੂੰ ਸਹੀ-ਸਲਾਮਤ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਹੋਈ। ਫਰੀਦੋਕਟ ਪੁਲਿਸ ਵਲੋਂ ਟਰੇਸ ਕੀਤੀ ਗਈ ਔਰਤ ਅਸ਼ਵਨੀ ਕੌਰ ਅਤੇ ਨੌਜਵਾਨ ਆਸ਼ੀਸ਼ ਵਿਰੁੱਧ ਕਾਨੂੰਨ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਜਾਰੀ ਹੈ ਤਾਂ ਜੋ ਇਸ ਅਪਰਾਧਿਕ ਗਿਰੋਹ ਦੇ ਪਿੱਛੇ ਸ਼ਾਮਿਲ ਹੋਰ ਤਾਰਾਂ ਅਤੇ ਅੰਤਰ-ਰਾਜੀ ਕੜੀਆਂ ਦਾ ਵੀ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸੂਬਾ ਪੱਧਰੀ ਹੋਈ ਮੀਟਿੰਗ ਅਗਲੀ ਖ਼ਬਰ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ’ਚ ਰੱਖੜ ਪੁੰਨਿਆ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ
Ad Position 24