25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਘਰ-ਘਰ ਪਹੁੰਚ ਰਿਹਾ ਗੰਦਾ ਪਾਣੀ, ਅੰਮ੍ਰਿਤ ਯੋਜਨਾ-2 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ 49 ਕਰੋੜ ਦੀ ਯੋਜਨਾ ’ ਤੇ 15 ਫ਼ੀਸਦੀ ਕੰਮ ਪੂਰਾ

ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਹਰਮਹਿੰਦਰ ਪਾਲ)-ਸ਼ਹਿਰ ਵਿਚ ਘਰ-ਘਰ ਸਾਫ਼ ਤੇ ਸਵੱਛ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਈ ਇਲਾਕਿਆਂ ਵਿਚ ਵਾਟਰ ਵਰਕਸ ਦੀ ਸਪਲਾਈ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਟੂਟੀਆਂ ਵਿਚ ਗੰਦਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ।

Ad Position 21
No active advertisement
ਘਰੇਲੂ ਕੁਨੈਕਸ਼ਨਾਂ ਵਿਚ ਸਪਲਾਈ ਹੋ ਰਿਹਾ ਸੀਵਰੇਜ ਯੁਕਤ ਪੀਣ ਵਾਲਾ ਪਾਣੀ। 25-08-2026
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਹਰਮਹਿੰਦਰ ਪਾਲ)-ਸ਼ਹਿਰ ਵਿਚ ਘਰ-ਘਰ ਸਾਫ਼ ਤੇ ਸਵੱਛ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਈ ਇਲਾਕਿਆਂ ਵਿਚ ਵਾਟਰ ਵਰਕਸ ਦੀ ਸਪਲਾਈ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਟੂਟੀਆਂ ਵਿਚ ਗੰਦਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ। ਕੁਝ ਥਾਵਾਂ ’ਤੇ ਪਾਣੀ ਵਿਚ ਸੀਵਰੇਜ ਮਿਕਸ ਹੋਣ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ। ਹਾਲਾਤ ਇਹ ਹਨ ਕਿ ਲੋਕ ਇਸ ਪਾਣੀ ਨੂੰ ਪੀਣ ਦੀ ਬਜਾਏ ਘਰੇਲੂ ਕੰਮਾਂ ਵਿਚ ਇਸਤੇਮਾਲ ਕਰਨ ਤੋਂ ਵੀ ਬਚ ਰਹੇ ਹਨ। ਸ਼ਹਿਰ ਵਿਚ ਅੰਮ੍ਰਿਤ 2.0 ਤਹਿਤ ਕਰੀਬ 49 ਕਰੋੜ ਰੁਪਏ ਖ਼ਰਚ ਕਰਕੇ ਵਾਟਰ ਸਪਲਾਈ ਪ੍ਰਬੰਧ ਨੂੰ ਬਿਹਤਰ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ ਹੈ। ਇਸ ਦੇ ਬਾਵਜੂਦ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਕਾਰਨ ਯੋਜਨਾ ਦੇ ਕੰਮ ਅਤੇ ਮੌਜੂਦਾ ਸਪਲਾਈ ਪ੍ਰਬੰਧ ’ਤੇ ਸਵਾਲ ਉਠ ਰਹੇ ਹਨ। ਕਈ ਪਰਿਵਾਰ ਪੀਣ ਲਈ ਨਿੱਜੀ ਆਰ.ਓ. ਪਲਾਂਟਾਂ ਤੋਂ ਪਾਣੀ ਖ਼ਰੀਦਣ ਲਈ ਮਜ਼ਬੂਰ ਹਨ। ਸ਼ਹਿਰ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਵਾਟਰ ਵਰਕਸ ਦੀ ਸਪਲਾਈ ’ਤੇ ਨਿਰਭਰ ਪਰਿਵਾਰਾਂ ਦੇ ਸਾਹਮਣੇ ਮੁਸ਼ਕਿਲ ਜ਼ਿਆਦਾ ਹੈ। ਗ਼ਰੀਬ ਪਰਿਵਾਰ ਤੇ ਬਸਤੀਆਂ ਵਿਚ ਰਹਿਣ ਵਾਲੇ ਕਰੀਬ 20 ਫ਼ੀਸਦੀ ਲੋਕ ਅਜੇ ਵੀ ਵਾਟਰ ਵਰਕਸ ਦੀ ਸਪਲਾਈ ’ਤੇ ਨਿਰਭਰ ਦੱਸੇ ਜਾ ਰਹੇ ਹਨ। ਅਜਿਹੇ ਪਰਿਵਾਰ ਗੰਦੇ ਪਾਣੀ ਨੂੰ ਸਟੋਰ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਸਾਫ਼ ਕਰਕੇ ਇਸਤੇਮਾਲ ਕਰਨ ਲਈ ਮਜ਼ਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਿਚੋਂ ਆਉਣ ਵਾਲੀ ਬਦਬੂ ਤੇ ਗੰਦਗੀ ਕਾਰਨ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਉੱਥੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾਵੇ। ਨਾਲ ਹੀ ਪਾਈਪ ਲਾਈਨ ਵਿਚ ਲੀਕੇਜ ਜਾਂ ਸੀਵਰੇਜ ਲਾਈਨ ਨਾਲ ਕਿਸੇ ਤਰ੍ਹਾਂ ਦੀ ਗੜਬੜ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ. ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਇਸ ਸਮੇਂ 10 ਹਜ਼ਾਰ ਤੋਂ ਵੱਧ ਘਰੇਲੂ ਪਾਣੀ ਦੇ ਕੁਨੈਕਸ਼ਨ ਵਾਟਰ ਸਪਲਾਈ ਨਾਲ ਜੁੜੇ ਹੋਏ ਹਨ। ਅੰਮ੍ਰਿਤ 2.0 ਤਹਿਤ ਸ਼ਹਿਰ ਦੀ ਵਾਟਰ ਸਪਲਾਈ ਵਿਵਸਥਾ ਨੂੰ ਸੁਧਾਰਨ ਲਈ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ ਕਰੀਬ 15 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਪੂਰੇ ਪ੍ਰੋਜੈਕਟ ਨੂੰ ਸਤੰਬਰ 2027 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਤੋਂ ਸੀਵਰੇਜ ਮਿਕਸ ਜਾਂ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਉੱਥੇ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਜਾ ਕੇ ਪਾਈਪ ਲਾਈਨ ਦੀ ਜਾਂਚ ਕਰ ਰਹੀਆਂ ਹਨ। ਜਿੱਥੇ ਪਾਈਪ ਲਾਈਨ ਵਿਚ ਲੀਕੇਜ ਜਾਂ ਪਾਣੀ ਦੀ ਲਾਈਨ ਅਤੇ ਸੀਵਰੇਜ ਲਾਈਨ ਵਿਚਕਾਰ ਕਰਾਸ ਕੁਨੈਕਸ਼ਨ ਵਰਗੀ ਸਮੱਸਿਆ ਸਾਹਮਣੇ ਆ ਰਹੀ ਹੈ, ਉੱਥੇ ਪਾਈਪ ਲਈਨ ਬਦਲਣ ਅਤੇ ਲੀਕੇਜ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਐੱਸ.ਡੀ.ਓ. ਨੇ ਕਿਹਾ ਕਿ ਸੀਵਰੇਜ ਮਿਕਸਿੰਗ ਦੀ ਸ਼ਿਕਾਇਤ ਵਾਲੀਆਂ ਪਾਈਪ ਲਾਈਨਾਂ ਨੂੰ ਪੜਾਅਵਾਰ ਤਰੀਕੇ ਨਾਲ ਬਦਲਿਆ ਜਾ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਦਾ ਸਥਾਈ ਹੱਲ ਮੁੱਖ ਵਾਟਰ ਸਪਲਾਈ ਪ੍ਰੋਜੈਕਟ ਦੇ ਨਾਲ ਕਰਨ ਦਾ ਟੀਚਾ ਹੈ। ਸ਼ਿਕਾਇਤ ਵਾਲੇ ਇਲਾਕਿਆਂ ਨੂੰ ਪਹਿਲ ਦੇ ਆਧਾਰ ’ਤੇ ਚੈੱਕ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸੂਬਾ ਪੱਧਰੀ ਹੋਈ ਮੀਟਿੰਗ
Ad Position 24