ਸਰਕਾਰੀ ਸਕੂਲ ਚੜੇਵਨ ਵਿਖੇ ਉੱਦਮਤਾ ਸੰਬੰਧੀ ਸਕੂਲ ਪੱਧਰੀ ਮੇਲਾ ਲਗਾਇਆ
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜੇਵਾਨ ਵਿਖੇ ਬਿਜਨਸ ਬਲਾਸਟਰ (ਉਦਮਤਾ) ਸੰਬੰਧੀ ਸਕੂਲ ਪੱਧਰੀ ਮੇਲਾ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਸਟਾਲਾਂ ਲਗਾਈਆਂ ਗਈਆਂ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਆਦਿ ਵਲੋਂ ਸਟਾਲਾਂ ਤੋਂ ਖ਼ਰੀਦਦਾਰੀ ਕੀਤੀ ਗਈ। ਸਕੂਲ ਇੰਚਾਰਜ ਪ੍ਰਿੰਸੀਪਲ ਰਵਿੰਦਰ ਸਿੰਘ ਨੰਢਾ ਨੇ ਦੱਸਿਆ ਕਿ ਬਿਜਨਸ ਬਲਾਸਟਰ ਪ੍ਰੋਗਰਾਮ ਸੰਬੰਧੀ ਵਿਦਿਆਰਥੀਆਂ ਵਿਚ ਵਿਸ਼ੇਸ਼ ਉਤਸ਼ਾਹ ਹੈ।
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜੇਵਾਨ ਵਿਖੇ ਬਿਜਨਸ ਬਲਾਸਟਰ (ਉਦਮਤਾ) ਸੰਬੰਧੀ ਸਕੂਲ ਪੱਧਰੀ ਮੇਲਾ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਸਟਾਲਾਂ ਲਗਾਈਆਂ ਗਈਆਂ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਆਦਿ ਵਲੋਂ ਸਟਾਲਾਂ ਤੋਂ ਖ਼ਰੀਦਦਾਰੀ ਕੀਤੀ ਗਈ। ਸਕੂਲ ਇੰਚਾਰਜ ਪ੍ਰਿੰਸੀਪਲ ਰਵਿੰਦਰ ਸਿੰਘ ਨੰਢਾ ਨੇ ਦੱਸਿਆ ਕਿ ਬਿਜਨਸ ਬਲਾਸਟਰ ਪ੍ਰੋਗਰਾਮ ਸੰਬੰਧੀ ਵਿਦਿਆਰਥੀਆਂ ਵਿਚ ਵਿਸ਼ੇਸ਼ ਉਤਸ਼ਾਹ ਹੈ। ਇਸ ਮੌਕੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਕੀਤੇ ਗਏ ਕੰਮ ਦੀ ਪ੍ਰਸੰਸਾ ਕੀਤੀ ਗਈ। ਇਸ ਮੇਲੇ ਦੇ ਪ੍ਰਬੰਧ ਵਿਚ ਅੰਜੂ ਬਾਲਾ ਲੈਕਚਰਾਰ ਹਿਸਟਰੀ ਅਤੇ ਸੁਭਾਸ਼ ਚੰਦਰ ਲੈਕਚਰਾਰ ਰਾਜਨੀਤੀ ਸ਼ਾਸਤਰ ਨੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਚੜੇਵਾਨ ਦੇ ਸਟਾਫ਼ ਨੇ ਵੀ ਮੇਲੇ ਵਿਚ ਸ਼ਿਰਕਤ ਕੀਤੀ ਅਤੇ ਖ਼ਰੀਦਦਾਰੀ ਕੀਤੀ।