24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕੁਲਤਾਰ ਸਿੰਘ ਸੰਧਵਾਂ ਨੇ ਸੜਕਾਂ ਦੇ ਅਪਗ੍ਰੇਡੇਸ਼ਨ ਅਤੇ ਉਸਾਰੀ ਦੇ ਨੀਂਹ ਪੱਥਰ ਰੱਖੇ

ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੂਹੀ ਵਾਲਾ ਡੇਰਾ ਪਿੰਡ ਵਾਂਦਰ ਜਟਾਣਾ ਵਿਖੇ ਲਿੰਕ ਸੜਕ ਵਾੜਾ ਦਰਾਕਾ-ਦੁਆਰੇਆਣਾ ਤੋਂ ਕੋਟਕਪੂਰਾ-ਜਲਾਲੇਆਣਾ ਰੋਡ ਨੂੰ ਅਪਗ੍ਰੇਡ ਕਰਨ ਅਤੇ ਪਿੰਡ ਖਾਰਾ ਵਿਖੇ ਲਿੰਕ ਸੜਕ ਖਾਰਾ ਤੋਂ ਠਾੜਾ ਦੀ ਨਵੀਂ ਉਸਾਰੀ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ। ਦੋਵੇਂ ਸੜਕ ਪ੍ਰੋਜੈਕਟਾਂ ਦੀ ਉਸਾਰੀ/ਅਪਗ੍ਰੇਡੇਸਨ ਦੀ ਕੁੱਲ ਅੰਦਾਜਨ ਲਾਗਤ 614.

Ad Position 21
No active advertisement
ਸਪੀਕਰ ਕੁਲਤਾਰ ਸਿੰਘ ਸੰਧਵਾਂ ਹਲਕਾ ਕੋਟਕਪੂਰਾ ਦੇ ਇਕ ਪਿੰਡ ’ਚ ਸੜਕ ਨੂੰ ਅਪਗਰੇਡ ਕਰਨ ਦਾ ਨੀਂਹ ਪੱਥਰ ਰੱਖਣ ਸਮੇਂ ਨਗਰ ਦੇ ਪਤਵੰਤੇ ਵਿਅਕਤੀਆਂ ਨਾਲ। ਅਜੀਤ ਤਸਵੀਰ 25-08-2026
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੂਹੀ ਵਾਲਾ ਡੇਰਾ ਪਿੰਡ ਵਾਂਦਰ ਜਟਾਣਾ ਵਿਖੇ ਲਿੰਕ ਸੜਕ ਵਾੜਾ ਦਰਾਕਾ-ਦੁਆਰੇਆਣਾ ਤੋਂ ਕੋਟਕਪੂਰਾ-ਜਲਾਲੇਆਣਾ ਰੋਡ ਨੂੰ ਅਪਗ੍ਰੇਡ ਕਰਨ ਅਤੇ ਪਿੰਡ ਖਾਰਾ ਵਿਖੇ ਲਿੰਕ ਸੜਕ ਖਾਰਾ ਤੋਂ ਠਾੜਾ ਦੀ ਨਵੀਂ ਉਸਾਰੀ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ। ਦੋਵੇਂ ਸੜਕ ਪ੍ਰੋਜੈਕਟਾਂ ਦੀ ਉਸਾਰੀ/ਅਪਗ੍ਰੇਡੇਸਨ ਦੀ ਕੁੱਲ ਅੰਦਾਜਨ ਲਾਗਤ 614.85 ਲੱਖ ਹੋਵੇਗੀ। ਇਸ ਮੌਕੇ ਸੰਧਵਾਂ ਨੇ ਦੱਸਿਆ ਕਿ ਵਾੜਾਦਰਾਕਾ-ਦੁੁਆਰੇਆਣਾ ਤੋਂ ਕੋਟਕਪੂਰਾ-ਜਲਾਲੇਆਣਾ ਰੋਡ ਨੂੰ 519.70 ਲੱਖ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਜਾਵੇਗਾ ਅਤੇ ਇਸ ਦੀ ਅਗਲੇ ਪੰਜ ਸਾਲਾਂ ਲਈ ਸਾਂਭ-ਸੰਭਾਲ ਵਾਸਤੇ ਕਰੀਬ 36 ਲੱਖ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ 2.70 ਕਿਲੋਮੀਟਰ ਲੰਬੀ ਲਿੰਕ ਸੜਕ ਖਾਰਾ ਤੋਂ ਠਾੜਾ ਦੀ ਨਵੀਂ ਉਸਾਰੀ ’ਤੇ 95.15 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਸ ਦੀ ਸਾਂਭ-ਸੰਭਾਲ ਲਈ 9.39 ਲੱਖ ਰੁਪਏ ਦੀ ਰਕਮ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਦੇ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਨਾਲ ਖਾਰਾ, ਠਾੜਾ, ਵਾੜਾਦਰਾਕਾ, ਦੁਆਰੇਆਣਾ ਅਤੇ ਜਲਾਲੇਆਣਾ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ 15 ਉਡਾਣਾਂ ਡਾਇਵਰਟ ਅਗਲੀ ਖ਼ਬਰ ਅਕਾਲੀ ਸਰਕਾਰ ਵਲੋਂ ਕਰਵਾਏ ਕੰਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ : ਬਲਵੰਤ ਸਿੰਘ, ਲਾਭ ਸਰਪੰਚ
Ad Position 24