24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬ ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਮੰਡੀ ਲੱਖੇਵਾਲੀ, 24 ਅਗਸਤ (ਮਿਲਖ ਰਾਜ)-ਪੰਜਾਬ ਪਬਲਿਕ ਸਕੂਲ ਲੱਖੇਵਾਲੀ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਵਧ-ਚੜ੍ਹ ਕੇ ਭਾਗ ਲਿਆ। ਸਕੂਲ ਦੇ ਗਲਿਆਰਿਆਂ ਨੂੰ ਰੰਗ-ਬਿਰੰਗੇ ਝੂਲਿਆਂ, ਫੁੱਲਾਂ ਅਤੇ ਪੰਜਾਬੀ ਸੱਭਿਆਚਾਰਕ ਸਜਾਵਟ ਨਾਲ ਸਜਾਇਆ ਗਿਆ।

Ad Position 21
No active advertisement
ਪੰਜਾਬ ਪਬਲਿਕ ਸਕੂਲ ਵਿਚ ਮਨਾਏ ਤੀਜ ਦੇ ਤਿਉਹਾਰ ਦਾ ਦ੍ਰਿਸ਼। ਤਸਵੀਰ: ਮਿਲਖ ਰਾਜ 25-08-2026
ਮੰਡੀ ਲੱਖੇਵਾਲੀ, 24 ਅਗਸਤ (ਮਿਲਖ ਰਾਜ)-ਪੰਜਾਬ ਪਬਲਿਕ ਸਕੂਲ ਲੱਖੇਵਾਲੀ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਵਧ-ਚੜ੍ਹ ਕੇ ਭਾਗ ਲਿਆ। ਸਕੂਲ ਦੇ ਗਲਿਆਰਿਆਂ ਨੂੰ ਰੰਗ-ਬਿਰੰਗੇ ਝੂਲਿਆਂ, ਫੁੱਲਾਂ ਅਤੇ ਪੰਜਾਬੀ ਸੱਭਿਆਚਾਰਕ ਸਜਾਵਟ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਪੰਜਾਬੀ ਲੋਕ-ਗੀਤਾਂ ’ਤੇ ਨਾਚ ਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਮਾਗਮ ਦੀ ਰੌਣਕ ਵਧਾਈ। ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਰਵਾਇਤੀ ਪਹਿਰਾਵਿਆਂ ਨਾਲ ਸਭ ਦਾ ਧਿਆਨ ਖਿੱਚਿਆ। ਇਸ ਮੌਕੇ ਮਿਸ ਤੀਜ ਮੁਕਾਬਲਾ ਵੀ ਕਰਵਾਇਆ ਗਿਆ। ਮਹਿਲਾ ਸਟਾਫ਼ ਵਿਚੋਂ ਅਰਸ਼ਦੀਪ ਕੌਰ ਨੂੰ ਮਿਸ ਤੀਜ ਦਾ ਖ਼ਿਤਾਬ ਦਿੱਤਾ ਗਿਆ। ਵਿਦਿਆਰਥਣਾਂ ਵਿਚੋਂ ਛੇਵੀਂ ਜਮਾਤ ਦੀ ਨਵਨਜੋਤ ਕੌਰ ਨੂੰ ਸੁੰਦਰ ਪੇਸ਼ਕਾਰੀ, ਆਤਮ-ਵਿਸ਼ਵਾਸ ਅਤੇ ਰਵਾਇਤੀ ਰੂਪ ਲਈ ਸਟੂਡੈਂਟ ਮਿਸ ਤੀਜ ਚੁਣਿਆ ਗਿਆ। ਇਸ ਤੋਂ ਇਲਾਵਾ ਦੂਜੀ ਜਮਾਤ ਦੇ ਵਰਿਆਮ ਸਿੰਘ ਤੇ ਤੀਜੀ ਜਮਾਤ ਦੀ ਜਸਲੀਨ ਕੌਰ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ ਤੇ ਰਵਾਇਤੀ ਪਹਿਰਾਵੇ ਲਈ ਮਿਸ ਤੀਜ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੀਆਂ ਮਹਿਲਾ ਅਧਿਆਪਕਾਵਾਂ ਨੇ ਵੀ ਗੀਤ-ਸੰਗੀਤ ਅਤੇ ਨਾਚ ਰਾਹੀਂ ਸਮਾਗਮ ਵਿਚ ਭਰਪੂਰ ਭਾਗ ਲਿਆ। ਪ੍ਰਿੰਸੀਪਲ ਸੰਜੂ ਬੱਬਰ ਨੇ ਸਭ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਮਿਲ-ਜੁਲ ਕੇ ਖ਼ੁਸ਼ੀਆਂ ਮਨਾਉਣ ਦਾ ਮੌਕਾ ਦਿੰਦੇ ਹਨ। ਸਕੂਲ ਚੇਅਰਮੈਨ ਹਰਚਰਨ ਸਿੰਘ ਬਰਾੜ ਨੇ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤੀਜ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਟੇਜ ਸੰਚਾਲਨ ਦੀ ਭੂਮਿਕਾ ਸੁਖਪ੍ਰੀਤ ਕੌਰ, ਸਿਮਰਨਜੀਤ ਕੌਰ ਤੇ ਰਮਨਦੀਪ ਕੌਰ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਚੇਤਨਾ ਮਾਰਚ ਸੰਬੰਧੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਪਿੰਡ ਮਹਾਂਬੱਧਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ 500 ਬੂਟੇ ਲਗਾਏ
Ad Position 24