ਬ੍ਰਹਮਕੁਮਾਰੀ ਸੈਂਟਰ ਕੋਟਭਾਈ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
ਗਿੱਦੜਬਾਹਾ, 24 ਅਗਸਤ (ਸ਼ਿਵਰਾਜ ਸਿੰਘ ਬਰਾੜ)-ਬ੍ਰਹਮਕੁਮਾਰੀ ਸੈਂਟਰ ਕੋਟਭਾਈ ਵਿਖੇ ਸੈਂਟਰ ਦੀ ਸੰਚਾਲਿਕਾ ਰਜਨੀ ਭੈਣ ਵਲੋਂ ਰੱਖੜੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਕੋਟਭਾਈ ਤੇ ਗਿੱਦੜਬਾਹਾ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋਏ। ਇਸ ਮੌਕੇ ਰਾਜਨੀ ਭੈਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੱਖੜੀ ਦਾ ਤਿਉਹਾਰ ਆਪਸੀ ਪਿਆਰ ਦੀ ਭਾਵਨਾ ਦਾ ਪਵਿੱਤਰ ਤਿਉਹਾਰ ਹੈ, ਜਿਸ ਵਿਚ ਭੈਣ ਆਪਣੇ ਭਰਾ ਦੇ ਹੱਥ ’ਤੇ ਰੱਖੜੀ ਬੰਨ੍ਹ ਕੇ ਆਪਸੀ ਪਿਆਰ ਦਾ ਇਜ਼ਹਾਰ ਕਰਦਿਆਂ ਭਰਾ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕਰਦੀ ਹੈ।
ਬ੍ਰਹਮਕੁਮਾਰੀ ਰਜਨੀ ਭੈਣ ਮਹਿੰਦਰ ਸਿੰਘ ਭਾਈ ਦੇ ਰੱਖੜੀ ਬੰਨ੍ਹਦੇ ਹੋਏ। ਤਸਵੀਰ: ਸ਼ਿਵਰਾਜ ਸਿੰਘ ਬਰਾੜ
25-08-2026