01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੰਜਾਬ ਸਰਕਾਰ ਦੇ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਦਾਅਵਿਆਂ ਨੂੰ ਕਿਸਾਨਾਂ ਨੇ ਨਕਾਰਿਆ

ਕੋਟਕਪੂਰਾ, 31 ਅਗਸਤ (ਰਿੰਕੂ ਮਲਹੋਤਰਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਟੇਲਾਂ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਦੇ ਦਾਅਵੇ ਉਸ ਸਮੇਂ ਪਿੰਡ ਵਾਂਦਰ ਜਟਾਣਾ ਦੇ ਕਿਸਾਨਾਂ ਨੇ ਖੋਖਲੇ ਕਰ ਦਿੱਤੇ ਜਦ ਉਨ੍ਹਾਂ ਆਪਣੀਆਂ ਫ਼ਸਲਾਂ ਵਿਚ ਪਾਣੀ ਨਹਿਰੀ ਨਾ ਪੁੱਜਣ ਅਤੇ ਕੱਸੀ ਵਿਚ ਨਾ ਮਾਤਰ ਪਾਣੀ ਦਿਖਾਉਂਦਿਆਂ ਦੱਸਿਆ। ਅੱਜ ਕਿਸਾਨ ਚਮਨ ਲਾਲ, ਜਗਰੂਪ ਸਿੰਘ, ਅਰਵਿੰਦਰ ਸਿੰਘ , ਜੱਗਾ ਸਿੰਘ, ਕਰਨੈਲ ਸਿੰਘ, ਗਰਦਾਰਾ ਸਿੰਘ, ਹਰਮੇਲ ਸਿੰਘ, ਸਾਧੂ ਸਿੰਘ, ਸੂਬਾ ਸਿੰਘ, ਜੀਵਨ ਸਿੰਘ, ਦਰਸ਼ਨ ਸਿੰਘ, ਮਨਜਿੰਦਰ ਸਿੰਘ, ਨੀਲਾ ਸਿੰਘ, ਜੱਗਾ ਪੂਨਰਜੀਤ ਸਿੰਘ ਨੇ ਦੱਸਿਆ ਕਿ ਸੰਧਵਾਂ ਵਿਚੋਂ ਲੰਘਦੀ ਕੱਸੀ ਕਰੀਬ 7 ਕਿਲੋਮੀਟਰ ਵੱਡੇ ਪੱਧਰ ’ਤੇ ਸੈਂਕੜੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰਦੀ ਕੱਸੀ ਵਿਚ ਪਾਣੀ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿਚ ਆ ਕੇ ਨਾ ਮਾਤਰ ਰਹਿ ਜਾਂਦਾ ਹੈ, ਜਿਸ ਨਾਲ ਕਰੀਬ 200 ਤੋਂ ਵੱਧ ਕਿੱਲੇ ਦੀ ਫ਼ਸਲ ਨਹਿਰੀ ਪਾਣੀ ਤੋਂ ਵਾਂਝੀ ਰਹਿ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 01-09-2026
ਕੋਟਕਪੂਰਾ, 31 ਅਗਸਤ (ਰਿੰਕੂ ਮਲਹੋਤਰਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਟੇਲਾਂ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਦੇ ਦਾਅਵੇ ਉਸ ਸਮੇਂ ਪਿੰਡ ਵਾਂਦਰ ਜਟਾਣਾ ਦੇ ਕਿਸਾਨਾਂ ਨੇ ਖੋਖਲੇ ਕਰ ਦਿੱਤੇ ਜਦ ਉਨ੍ਹਾਂ ਆਪਣੀਆਂ ਫ਼ਸਲਾਂ ਵਿਚ ਪਾਣੀ ਨਹਿਰੀ ਨਾ ਪੁੱਜਣ ਅਤੇ ਕੱਸੀ ਵਿਚ ਨਾ ਮਾਤਰ ਪਾਣੀ ਦਿਖਾਉਂਦਿਆਂ ਦੱਸਿਆ। ਅੱਜ ਕਿਸਾਨ ਚਮਨ ਲਾਲ, ਜਗਰੂਪ ਸਿੰਘ, ਅਰਵਿੰਦਰ ਸਿੰਘ , ਜੱਗਾ ਸਿੰਘ, ਕਰਨੈਲ ਸਿੰਘ, ਗਰਦਾਰਾ ਸਿੰਘ, ਹਰਮੇਲ ਸਿੰਘ, ਸਾਧੂ ਸਿੰਘ, ਸੂਬਾ ਸਿੰਘ, ਜੀਵਨ ਸਿੰਘ, ਦਰਸ਼ਨ ਸਿੰਘ, ਮਨਜਿੰਦਰ ਸਿੰਘ, ਨੀਲਾ ਸਿੰਘ, ਜੱਗਾ ਪੂਨਰਜੀਤ ਸਿੰਘ ਨੇ ਦੱਸਿਆ ਕਿ ਸੰਧਵਾਂ ਵਿਚੋਂ ਲੰਘਦੀ ਕੱਸੀ ਕਰੀਬ 7 ਕਿਲੋਮੀਟਰ ਵੱਡੇ ਪੱਧਰ ’ਤੇ ਸੈਂਕੜੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰਦੀ ਕੱਸੀ ਵਿਚ ਪਾਣੀ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿਚ ਆ ਕੇ ਨਾ ਮਾਤਰ ਰਹਿ ਜਾਂਦਾ ਹੈ, ਜਿਸ ਨਾਲ ਕਰੀਬ 200 ਤੋਂ ਵੱਧ ਕਿੱਲੇ ਦੀ ਫ਼ਸਲ ਨਹਿਰੀ ਪਾਣੀ ਤੋਂ ਵਾਂਝੀ ਰਹਿ ਜਾਂਦੀ ਹੈ। ਜਦ ਕਿ ਇਸ ਸਬੰਧੀ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਸਬੰਧਿਤ ਨਹਿਰੀ ਵਿਭਾਗ ਦੇ ਅਫ਼ਸਰ ਸਾਹਿਬਾਨਾਂ ਨੂੰ ਵੀ ਵੱਡੇ ਪੱਧਰ ’ਤੇ ਸੂਚਿਤ ਕੀਤਾ ਜਾਂਦਾ ਰਿਹਾ, ਪਰ ਸਥਿਤੀ ਜਿਉਂ ਦੀ ਤਿਉਂ ਹੈ ਅਤੇ ਹਰ ਵਾਰ ਹੁੰਦੀਆਂ ਮੀਟਿੰਗਾਂ ਵੀ ਬੇਸਿੱਟਾਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਦੇ ਦਿਨਾਂ ਵਿਚ ਉਨ੍ਹਾਂ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਅਤੇ ਦੂਜੇ ਪਾਸੇ ਅੱਠ ਘੰਟੇ ਬਿਜਲੀ ਆਉਣ ਦੇ ਦਾਅਵਿਆਂ ਵਿਚੋਂ ਵੀ ਦੋ ਘੰਟੇ ਕਰੀਬ ਬਿਜਲੀ ਘੱਟ ਆਉਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਦੂਹਰੀ ਮਾਰ ਝੱਲਦਿਆਂ ਆਪਣੀਆਂ ਫ਼ਸਲਾਂ ਬਚਾਉਣੀਆਂ ਔਖੀਆਂ ਹੋ ਰਹੀਆਂ ਹਨ। ਇਸ ਸਬੰਧੀ ਨਹਿਰੀ ਵਿਭਾਗ ਦੇ ਜੇਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਪਿਛਲੇ ਕੁਝ ਦਿਨਾਂ ਤੋਂ ਪਾਣੀ ਘੱਟ ਹੋਵੇ ਪਰ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਪਾਣੀ ਪੂਰਾ ਮਿਲਦਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਕੱਸੀ ਨੂੰ ਪੱਕਾ ਕਰਨ ਪਾਈਪਾਂ ਪਾਉਣ ਦਾ ਕੰਮ ਪ੍ਰਤੀ ਪ੍ਰਪੋਜਲਾਂ ਤਿਆਰ ਹਨ ਅਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਗ੍ਰਾਮ ਪੰਚਾਇਤ ਬਹਿਬਲ ਕਲਾਂ ਨੇ ਪਿੰਡ ਦੇ ਛੱਪੜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਸ਼ੁਰੂ
Ad Position 24