31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪ੍ਰੋਜੈਕਟ ਊਰਜਾ ਤਹਿਤ ਟੀਮ ਮੈਂਬਰਾਂ ਨੇ ਸਾਂਝੇ ਕੀਤੇ ਮੈਦਾਨੀ ਤਜਰਬੇ ਕਿਸਾਨਾਂ ਨਾਲ ਸੰਚਾਰ ਤੇ ਵਿਹਾਰਕ ਬਦਲਾਅ ’ ਤੇ ਦਿੱਤਾ ਜ਼ੋਰ

ਜੈਤੋ, 31 ਅਗਸਤ (ਗੁਰਚਰਨ ਸਿੰਘ ਗਾਬੜੀਆ)-ਆਉਣ ਵਾਲੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸੀਜ਼ਨ ਦੀਆਂ ਤਿਆਰੀਆਂ ਤਹਿਤ ਖੇਤੀ ਵਿਰਾਸਤ ਮਿਸ਼ਨ ਵਲੋਂ ਪ੍ਰੋਜੈਕਟ ਊਰਜਾ ਅਧੀਨ ਕਿਸਾਨ ਭਵਨ, ਕੇਵੀਐਮ ਮੁੱਖ ਦਫ਼ਤਰ ਜੈਤੋ ਵਿਖੇ ਕੋਆਰਡੀਨੇਟਰਾਂ ਤੇ ਟੀਮ ਮੈਂਬਰਾਂ ਲਈ ਦੋ ਰੋਜ਼ਾ ਰਿਹਾਇਸ਼ੀ ਸਮਰੱਥਾ-ਵਿਕਾਸ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਟੀਮ ਦੀ ਸਮਰੱਥਾ ਵਧਾਉਣ ਦੇ ਨਾਲ ਕਿਸਾਨਾਂ ਨਾਲ ਬਿਹਤਰ ਸੰਚਾਰ, ਪਿੰਡ ਪੱਧਰ ’ਤੇ ਜਾਗਰੂਕਤਾ ਅਤੇ ਫ਼ਸਲ ਰਹਿੰਦ-ਖੂੰਹਦ ਦੇ ਟਿਕਾਊ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 01-09-2026
ਜੈਤੋ, 31 ਅਗਸਤ (ਗੁਰਚਰਨ ਸਿੰਘ ਗਾਬੜੀਆ)-ਆਉਣ ਵਾਲੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸੀਜ਼ਨ ਦੀਆਂ ਤਿਆਰੀਆਂ ਤਹਿਤ ਖੇਤੀ ਵਿਰਾਸਤ ਮਿਸ਼ਨ ਵਲੋਂ ਪ੍ਰੋਜੈਕਟ ਊਰਜਾ ਅਧੀਨ ਕਿਸਾਨ ਭਵਨ, ਕੇਵੀਐਮ ਮੁੱਖ ਦਫ਼ਤਰ ਜੈਤੋ ਵਿਖੇ ਕੋਆਰਡੀਨੇਟਰਾਂ ਤੇ ਟੀਮ ਮੈਂਬਰਾਂ ਲਈ ਦੋ ਰੋਜ਼ਾ ਰਿਹਾਇਸ਼ੀ ਸਮਰੱਥਾ-ਵਿਕਾਸ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਟੀਮ ਦੀ ਸਮਰੱਥਾ ਵਧਾਉਣ ਦੇ ਨਾਲ ਕਿਸਾਨਾਂ ਨਾਲ ਬਿਹਤਰ ਸੰਚਾਰ, ਪਿੰਡ ਪੱਧਰ ’ਤੇ ਜਾਗਰੂਕਤਾ ਅਤੇ ਫ਼ਸਲ ਰਹਿੰਦ-ਖੂੰਹਦ ਦੇ ਟਿਕਾਊ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਸੀ। ਵਰਕਸ਼ਾਪ ਦਾ ਉਦਘਾਟਨ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਦੀਪ ਜਗਾ ਕੇ ਕੀਤਾ। ਉਨ੍ਹਾਂ ਮਿਸ਼ਨ ਦੀ ਦਿ੍ਰਸ਼ਟੀ, ਖੇਤ ਵਿਚ ਹੀ ਫ਼ਸਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਟੀਮ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਿਸ਼ਨ ਨਾਲ ਸਬੰਧਿਤ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਸੌਰਭ ਸੈਣੀ ਤੇ ਸੰਜੀਵ ਸ਼ਰਮਾ ਨੇ ਮਿਸ਼ਨ ਦੇ ਕੰਮ ਅਤੇ ਇਨ-ਸਿਟੂ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਰਸਪਿੰਦਰ ਗਰੇਵਾਲ ਨੇ ਫ਼ਸਲ ਰਹਿੰਦ-ਖੂੰਹਦ ਪ੍ਰਬੰਧਨ, ਕਿਸਾਨਾਂ ਦੇ ਵਿਹਾਰ ਵਿਚ ਬਦਲਾਅ ਅਤੇ ਉਨ੍ਹਾਂ ਦੀ ਭਾਗੀਦਾਰੀ ਬਾਰੇ ਦੱਸਿਆ। ਰੂਪਸੀ ਗਰਗ ਨੇ ਰਾਣਾ ਮੋਸਲਰ ਅਧਿਐਨ ਦੇ ਹਵਾਲੇ ਨਾਲ ਕਿਸਾਨ ਵਿਹਾਰ ਅਤੇ ਇਨ-ਸਿਟੂ ਤਰੀਕੇ ਅਪਣਾਉਣ ਬਾਰੇ ਤਜਰਬੇ ਸਾਂਝੇ ਕੀਤੇ। ਮੈਕਸ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਅਤੇ ਵਿਹਾਰਕ ਬਦਲਾਅ ਬਾਰੇ ਵਿਚਾਰ ਰੱਖੇ। ਰਮੇਸ਼ ਮਾਂਡੀਆ ਤੇ ਜਗਤਾਰ ਸਾਹੋਤਾ ਨੇ ਕਿਸਾਨਾਂ ਨਾਲ ਨਿਰੰਤਰ ਸੰਪਰਕ, ਪਿੰਡ ਪੱਧਰ ’ਤੇ ਰਿਸ਼ਤੇ ਮਜ਼ਬੂਤ ਕਰਨ, ਵਾਤਾਵਰਨ ਪੰਚਾਇਤਾਂ ਅਤੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਨਾਲ ਜੋੜਨ ਬਾਰੇ ਜਾਣਕਾਰੀ ਦਿੱਤੀ। ਅਭੈ ਟਾਕ ਨੇ ਕਿਸਾਨ ਡਾਟਾ, ਸਰਵੇਖਣ ਅਤੇ ਮਿੱਟੀ ਦੇ ਨਮੂਨੇ ਲੈਣ ਦੀ ਵਿਧੀ ਬਾਰੇ ਦੱਸਿਆ। ਦੂਜੇ ਦਿਨ ਜਗਤਾਰ ਧਾਲੀਵਾਲ ਨੇ ਮਿਲਟਸ ਤੇ ਜੈਵਿਕ ਕਪਾਹ ਰਾਹੀਂ ਟਿਕਾਊ ਖੇਤੀਬਾੜੀ, ਪਵਨ ਸ਼ਿਓਰਾਨ ਨੇ ਐਫ.ਏ.ਓ.-ਜੀ.ਈ.ਐਫ. ਦੀਆਂ ਖੋਜਾਂ ਅਤੇ ਡਿਜੀਟਲ ਖੇਤੀ ਮੰਚਾਂ, ਜਦ ਕਿ ਪ੍ਰਮੇਲ ਗੁਪਤਾ ਨੇ ਬਾਇਓਚਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਹਰਮੇਲ ਪ੍ਰੀਤ, ਰਾਣੀ ਤੇ ਮਨਦੀਪ ਨੇ ਮੀਡੀਆ, ਤਸਵੀਰਾਂ-ਵੀਡੀਓ ਰਾਹੀਂ ਦਸਤਾਵੇਜ਼ੀ ਕਰਨ ਅਤੇ ਖੇਤਰੀ ਕਹਾਣੀਕਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਅਮਿਤ ਖੁਰਾਣਾ ਨੇ ਮਿੱਟੀ ਦੀ ਜੈਵਿਕ ਸਿਹਤ ਅਤੇ ਟਿਕਾਊ ਖੁਰਾਕ ਪ੍ਰਣਾਲੀਆਂ, ਜਦ ਕਿ ਡਾ. ਵੀ. ਕੇ. ਦਿਲਾਵਰੀ, ਸੀਨੀਅਰ ਵਾਤਾਵਰਨ ਵਿਗਿਆਨੀ ਅਤੇ ਵਿਗਿਆਨੀ, ਪੀ.ਏ.ਯੂ., ਨੇ ਮਿੱਟੀ ਦੀ ਸਿਹਤ, ਵਾਤਾਵਰਨ ਦੀ ਮੁੜ-ਬਹਾਲੀ, ਟਿਕਾਊ ਖੇਤੀ, ਜੈਵ-ਵਿਭਿੰਨਤਾ ਅਤੇ ਜਲਵਾਯੂ ਅਨੁਕੂਲ ਖੇਤੀ ਬਾਰੇ ਚਾਨਣਾ ਪਾਇਆ। ਵਰਕਸ਼ਾਪ ਦੌਰਾਨ ਟੀਮ ਮੈਂਬਰਾਂ ਨੇ ਆਪਣੇ ਮੈਦਾਨੀ ਤਜਰਬੇ ਸਾਂਝੇ ਕਰਦਿਆਂ ਕਿਸਾਨਾਂ ਨਾਲ ਪ੍ਰਭਾਵਸ਼ਾਲੀ ਸੰਚਾਰ, ਪਿੰਡ ਪੱਧਰ ’ਤੇ ਜਾਗਰੂਕਤਾ ਅਤੇ ਵਿਹਾਰਕ ਬਦਲਾਅ ਲਿਆਉਣ ਦੇ ਤਰੀਕਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਸਮਾਪਤੀ ਮੌਕੇ ਪ੍ਰੋਜੈਕਟ ਊਰਜਾ–ਈਸੀਆਰਐਮ ਤਹਿਤ ਆਉਣ ਵਾਲੇ ਸੀਜ਼ਨ ਦੀਆਂ ਤਿਆਰੀਆਂ, ਟੀਮ ਦੀ ਭੂਮਿਕਾ ਅਤੇ ਫ਼ਸਲ ਰਹਿੰਦ-ਖੂੰਹਦ ਦੇ ਵਿਹਾਰਕ ਤੇ ਟਿਕਾਊ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਅਗਲੀ ਰਣਨੀਤੀ ’ਤੇ ਵਿਚਾਰ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੀੜ ਭੋਲੂਵਾਲਾ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਅਗਲੀ ਖ਼ਬਰ ਨਸ਼ੇ ਦੀ ਹਾਲਤ ’ਚ ਤਿੰਨ ਵਿਅਕਤੀ ਕਾਬੂ
Ad Position 24