ਜੂਨੀਅਰ ਏਸ਼ੀਆ ਕੱਪ ’ਚ ਭਾਰਤ ਦੀ ਖ਼ਿਤਾਬੀ ਜਿੱਤ ਲਈ ਵਧਾਈ ਦਿੱਤੀ
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਏ. ਐਚ.
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਏ.ਐਚ.ਐਫ਼ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂਅ ਕਰਕੇ ਵਿਸ਼ਪ ਕੱਪ ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਇਸੇ ਤਰ੍ਹਾਂ ਮਹਿਲਾ ਟੀਮ ਨੇ ਖਿਤਾਬੀ ਹੈਟ੍ਰਿਕ ਬਣਾ ਕੇ ਭਾਰਤੀ ਟੀਮ ਨੇ ਚੀਨ 1-0 ਦੇ ਫ਼ਰਕ ਨਾਲ ਹਰਾ ਕੇ ਤੀਸਰੀ ਵਾਰ ਏ.ਐਚ.ਐਫ਼ ਜੂਨੀਅਰ ਏਸੀਆ ਕੱਪ ਦਾ ਖਿਤਾਬ ਆਪਣੇ ਨਾਂਅ ਕਰਕੇ ਜੂਨੀਅਰ ਹਾਕੀ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਲਿਆ ਹੈ। ਹਾਕੀ ਦੀਆਂ ਇਹ ਮਾਣਮੱਤੀ ਪ੍ਰਾਪਤੀਆਂ ’ਤੇ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ, ਜਨਰਲ ਸਕੱਤਰ ਹਰਜੀਤ ਸਿੰਘ ਬੋਦਾ, ਮੀਤ ਪ੍ਰਧਾਨ ਖੁਸ਼ਵੰਤ ਸਿੰਘ, ਗੁਰਿੰਦਰ ਸਿੰਘ ਬਾਵਾ, ਹਰਦੇਵ ਸਿੰਘ ਗਿਆਨੀ, ਅਲਬੇਲ ਸਿੰਘ, ਬਰਕਤ ਸਿੰਘ ਐਸ.ਬੀ.ਆਈ., ਕੁਲਵੰਤ ਸਿੰਘ ਕਲਸੀ, ਗੁਰਦੇਵ ਸਿੰਘ, ਰਾਮ ਲਾਲ ਫੱਤੂ, ਅਸ਼ੋਕ ਦੇਵਗਨ, ਰੋਹਿਤ ਸ਼ਰਮਾ ਨੇ ਦੋਨਾਂ ਟੀਮਾਂ ਦੇ ਖਿਡਾਰੀਆਂ ਅਤੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ ਹੈ।