ਕੋਟਕਪੂਰਾ ’ਚ ਦੂਸ਼ਿਤ ਪਾਣੀ ਸਪਲਾਈ ਹੋਣ ਨਾਲ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਦਸ਼ਾ
ਕੋਟਕਪੂਰਾ, 15 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਵਾਟਰ ਵਰਕਸ ਵਿਖੇ ਪਾਣੀ ਸਟੋਰ ਕਰਨ ਲਈ ਬਣਾਏ ਗਏ ਟੈਂਕਾਂ ਅਤੇ ਫਿਲਟਰ ਪਲਾਟਾਂ ਦੀ ਵਿਭਾਗ ਵਲੋਂ ਸਫ਼ਾਈ ਨਾ ਕਰਵਾਉਣ ਕਾਰਨ ਸ਼ਹਿਰ ਵਿਚ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਇਸ ਸਬੰਧੀ ਬਿੱਟੂ, ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜੈਤੋ ਰੋਡ, ਮੁਹੱਲਾ ਹਰਨਾਮ ਪੂਰਾ, ਬਾਬਾ ਫ਼ਰੀਦ ਨਗਰ ਗਲੀ ਨੰਬਰ 2 ਵਿਖੇ ਲੋਕਾਂ ਦੇ ਘਰਾਂ ਅੰਦਰ ਗੰਦਾ ਤੇ ਮੁਸ਼ਕ ਵਾਲਾ ਪਾਣੀ ਸਪਲਾਈ ਹੋ ਰਿਹਾ ਹੈ।
ਕੋਟਕਪੂਰਾ, 15 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਵਾਟਰ ਵਰਕਸ ਵਿਖੇ ਪਾਣੀ ਸਟੋਰ ਕਰਨ ਲਈ ਬਣਾਏ ਗਏ ਟੈਂਕਾਂ ਅਤੇ ਫਿਲਟਰ ਪਲਾਟਾਂ ਦੀ ਵਿਭਾਗ ਵਲੋਂ ਸਫ਼ਾਈ ਨਾ ਕਰਵਾਉਣ ਕਾਰਨ ਸ਼ਹਿਰ ਵਿਚ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਇਸ ਸਬੰਧੀ ਬਿੱਟੂ, ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜੈਤੋ ਰੋਡ, ਮੁਹੱਲਾ ਹਰਨਾਮ ਪੂਰਾ, ਬਾਬਾ ਫ਼ਰੀਦ ਨਗਰ ਗਲੀ ਨੰਬਰ 2 ਵਿਖੇ ਲੋਕਾਂ ਦੇ ਘਰਾਂ ਅੰਦਰ ਗੰਦਾ ਤੇ ਮੁਸ਼ਕ ਵਾਲਾ ਪਾਣੀ ਸਪਲਾਈ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਕਾਰਨ ਸ਼ਹਿਰ ਅੰਦਰ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਵਾਟਰ ਵਰਕਸ ਵਿਖੇ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਨੇ ਟੈਂਕਾਂ ਅਤੇ ਫਿਲਟਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ, ਜਿਸ ਨਾਲ ਫਿਲਟਰ ਪਲਾਟਾਂ ’ਚ ਬਹੁਤ ਗੰਦਗੀ ਜੰਮ ਚੁੱਕੀ ਹੈ। ਡਾਕਟਰ ਭਾਵਿਤ ਗੋਇਲ ਨੇ ਦੱਸਿਆ ਕਿ ਘਰਾਂ ਵਿਚ ਆ ਰਹੇ ਪਾਣੀ ਦਾ ਸੈਂਪਲ ਐਸ.ਏ.ਐਸ ਨਗਰ ਪੰਜਾਬ ਵਿਖੇ ਇਕ ਲੈਬਾਰਟਰੀ ਨੂੰ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਅਨੁਸਾਰ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੈ, ਉਸ ਵਿਚ ਗੰਦਗੀ, ਬਾਥਰੂਮ ਅਤੇ ਹੋਰ ਜ਼ਹਿਰੀਲੇ ਕੈਮੀਕਲ ਪਾਣੀ ’ਚ ਰਲਣ ਦੀ ਲਿਖਤੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੂਸ਼ਿਤ ਪਾਣੀ ਕੋਈ ਪੀਣ ਲਈ ਵਰਤਦਾ ਹੈ ਤਾਂ ਭਿਆਨਕ ਬਿਮਾਰੀ ਦੀ ਲਪੇਟ ’ਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵਲੋਂ ਰਾਤ ਸਮੇਂ ਪਾਣੀ ਭਰਕੇ ਰੱਖ ਦਿੱਤਾ ਜਾਂਦਾ ਹੈ ਤਾਂ ਸਵੇਰੇ ਇਸ ਪਾਣੀ ਦਾ ਰੰਗ ਹਰਾ ਹੋ ਜਾਂਦਾ ਹੈ। ਇਸ ਸਬੰਧੀ ਅਣਗਿਣਤ ਵਾਰ ਪ੍ਰਸ਼ਾਸਨ ਅਤੇ ਰਾਜਨੀਤਿਕ ਆਗੂਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ, ਪਰ ਇਸ ਸਮੱਸਿਆ ਦਾ ਹੋਈ ਹੱਲ ਨਹੀਂ ਕੀਤਾ ਗਿਆ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਘਰਾਂ ’ਚ ਆ ਰਹੀ ਸਪਲਾਈ ਦੀ ਜਾਂਚ ਕਰਵਾਕੇ ਲੋਕਾਂ ਦੀ ਇਸ ਸਮੱਸਿਆ ਦਾ ਪੁਖਤਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਟਰ ਵਰਕਸ ਵਿਖੇ ਟੈਂਕਾਂ ਸਮੇਤ ਸਾਰੇ ਹਿੱਸਿਆਂ ’ਚ ਸਫ਼ਾਈ ਕਰਵਾਈ ਜਾਵੇਗੀ। ਐਸ.ਡੀ.ਓ ਭੋਲਾ ਸਿੰਘ ਨੇ ਕਿਹਾ ਕਿ ਜਿਸ ਨਗਰ ਵਿਖੇ ਪਾਣੀ ਗੰਦਾਂ ਰਲਕੇ ਘਰਾਂ ’ਚ ਸਪਲਾਈ ਹੋ ਰਿਹਾ ਹੈ ਉਸ ਨਗਰ ਵਿਖੇ ਨਵੀਂਆਂ ਪਾਣੀ ਦੀਆਂ ਪਾਈਪਾ ਪਾਉਣ ਲਈ ਅਸਟੀਮੇਟ ਬਣ ਗਿਆ ਹੈ। ਲੋਕਾਂ ਨੂੰ ਬਹੁਤ ਜਲਦੀ ਇਸ ਮੁਸ਼ਕਿਲ ਤੋਂ ਨਿਜਾਤ ਮਿਲ ਜਾਵੇਗੀ।