15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

19ਵਾਂ ਤਰਕਸ਼ੀਲ ਨਾਟਕ ਮੇਲਾ 20 ਨੂੰ- ਤਿਆਰੀਆਂ ਮੁਕੰਮਲ

ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫ਼ਰੀਦਕੋਟ ਦੇ ਸਰਪ੍ਰਸਤ ਜਗਪਾਲ ਸਿੰਘ ਬਰਾੜ ਅਤੇ ਪ੍ਰਧਾਨ ਲਖਵਿੰਦਰ ਸਿੰਘ ਹਾਲੀ ਕਿਲ੍ਹਾ ਨੌਂ ਨੇ ਦੱਸਿਆ ਕਿ ਹਰ ਸਾਲ ਹੋਣ ਵਾਲਾ ਤਰਕਸ਼ੀਲ ਨਾਟਕ ਮੇਲਾ ਇਸ ਵਾਰ 20 ਸਤੰਬਰ ਦਿਨ ਐਤਵਾਰ ਨੂੰ ਫ਼ਰੀਦਕੋਟ ਦੀ ਨਵੀਂ ਦਾਣਾ ਮੰਡੀ ਫ਼ਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ ਹੋਵੇਗਾ। ਇਸ ਨਾਟਕ ਮੇਲੇ ਵਿਚ ਮੇਘ ਰਾਜ ਰੱਲਾ ਦੀ ਟੀਮ ਨਾਟਕ ਪੇਸ਼ ਕਰੇਗੀ ਅਤੇ ਜਗਸੀਰ ਜੀਦਾ ਵਲੋਂ ਇੰਨਕਲਾਬੀ ਗੀਤ ਪੇਸ਼ ਕੀਤੇ ਜਾਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫ਼ਰੀਦਕੋਟ ਦੇ ਸਰਪ੍ਰਸਤ ਜਗਪਾਲ ਸਿੰਘ ਬਰਾੜ ਅਤੇ ਪ੍ਰਧਾਨ ਲਖਵਿੰਦਰ ਸਿੰਘ ਹਾਲੀ ਕਿਲ੍ਹਾ ਨੌਂ ਨੇ ਦੱਸਿਆ ਕਿ ਹਰ ਸਾਲ ਹੋਣ ਵਾਲਾ ਤਰਕਸ਼ੀਲ ਨਾਟਕ ਮੇਲਾ ਇਸ ਵਾਰ 20 ਸਤੰਬਰ ਦਿਨ ਐਤਵਾਰ ਨੂੰ ਫ਼ਰੀਦਕੋਟ ਦੀ ਨਵੀਂ ਦਾਣਾ ਮੰਡੀ ਫ਼ਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ ਹੋਵੇਗਾ। ਇਸ ਨਾਟਕ ਮੇਲੇ ਵਿਚ ਮੇਘ ਰਾਜ ਰੱਲਾ ਦੀ ਟੀਮ ਨਾਟਕ ਪੇਸ਼ ਕਰੇਗੀ ਅਤੇ ਜਗਸੀਰ ਜੀਦਾ ਵਲੋਂ ਇੰਨਕਲਾਬੀ ਗੀਤ ਪੇਸ਼ ਕੀਤੇ ਜਾਣਗੇ। ਜਾਦੂ ਦੇ ਟਰਿਕ ਏਡੀ ਬਾਦਸ਼ਾਹ ਵਲੋਂ ਦਿਖਾਏ ਅਤੇ ਸਿਖਾਏ ਜਾਣਗੇ। ਇਸ ਨਾਟਕ ਮੇਲੇ ਦੇ ਮੁੱਖ ਮਹਿਮਾਨ ਰਿਟਾ. ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਕੋਟਕਪੂਰਾ ਹੋਣਗੇ। ਸਬ ਇੰਸਪੈਕਟਰ ਪਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਗੀਤਕਾਰ ਅਤੇ ਗਾਇਕ ਕਾਕਾ ਕਾਉਣੀ ਨੂੰ ਇਸ ਮੇਲੇ ਵਿਚ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ। ਇਸ ਨਾਟਕ ਮੇਲੇ ਵਿਚ ਵਹਿਮਾਂ, ਭਰਮਾਂ ਨਸ਼ਿਆਂ ਵਿਰੁੱਧ ਅਤੇ ਸਮਾਜਿਕ ਬੁਰਿਆਈਆਂ ਵਿਰੁੱਧ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਆਪ ਸਭ ਨੂੰ ਇਸ ਨਾਟਕ ਮੇਲੇ ਵਿਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਤਰਕਸ਼ੀਲ ਨਾਟਕ ਮੇਲੇ ਦਾ ਸਹਿਯੋਗ ਕਰਨ ਵਾਲੇ ਹੋਰ ਸਹਿਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੁਭਾਸ਼ ਗਰੋਵਰ, ਬਲਕਾਰ ਮੰਡ, ਅਜੈਬ ਢੁੱਡੀ ਤੇ ਸੁਖਚੈਨ ਸਿੰਘ ਥਾਂਦੇਵਾਲਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਸਕੂਲੀ ਬੱਚਿਆਂ ਦੇ ਲੇਖ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ’ਚ ਹਿੰਦੀ ਦਿਵਸ ਮਨਾਇਆ
Ad Position 24