ਵੱਡੀਆਂ ਆਨਲਾਈਨ ਕੰਪਨੀਆਂ ਨੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ : ਪਵਨਪ੍ਰੀਤ ਸਿੰਘ
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਛੋਟੇ ਦੁਕਾਨਦਾਰਾਂ, ਛੋਟੇ ਹੋਟਲ ਮਾਲਕਾਂ ਅਤੇ ਇਨ੍ਹਾਂ ਵਿਚ ਕੰਮ ਕਰਦੇ ਲੱਖਾਂ ਲੋਕਾਂ ਨੂੰ ਵੱਡੀਆਂ ਆਨਲਾਈਨ ਕੰਪਨੀਆਂ ਨੇ ਕੰਮ ਤੋਂ ਵਿਹਲੇ ਕਰਕੇ ਬੇਰੁਜ਼ਗਾਰ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਰ ਘਰ ਸਮਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਨੇ ਛੋਟੇ ਦੁਕਾਨਦਾਰਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਛੋਟੇ ਦੁਕਾਨਦਾਰਾਂ, ਛੋਟੇ ਹੋਟਲ ਮਾਲਕਾਂ ਅਤੇ ਇਨ੍ਹਾਂ ਵਿਚ ਕੰਮ ਕਰਦੇ ਲੱਖਾਂ ਲੋਕਾਂ ਨੂੰ ਵੱਡੀਆਂ ਆਨਲਾਈਨ ਕੰਪਨੀਆਂ ਨੇ ਕੰਮ ਤੋਂ ਵਿਹਲੇ ਕਰਕੇ ਬੇਰੁਜ਼ਗਾਰ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਰ ਘਰ ਸਮਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਨੇ ਛੋਟੇ ਦੁਕਾਨਦਾਰਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸਾਲ 2025 ਵਿਚ ਬਲਿੰਕਟ ਦਾ ਕਰਿਆਨਾ ਬਾਜ਼ਾਰ ’ਚ 48%, ਇੰਸਟਾਮਾਰਟ ਦਾ 24% ਕਬਜ਼ਾ ਹੋ ਚੁੱਕਿਆ। ਇਹ ਕੰਪਨੀਆਂ ਇਕ ਵਾਰ ਤਾਂ ਆਪਣੇ ਸਮਾਨ ਵਿਚ ਛੋਟਾਂ ਵੀ ਦੇ ਦਿੰਦੀਆਂ ਹਨ, ਪ੍ਰੰਤੂ ਜਦੋਂ ਬਾਜ਼ਾਰ ਵਿਚ ਇਨ੍ਹਾਂ ਦੀ ਅਜਾਰੇਦਾਰੀ ਕਾਇਮ ਹੋ ਜਾਂਦੀ ਹੈ ਤਾਂ ਇਹ ਮਨਮਰਜ਼ੀ ਦੇ ਭਾਅ ਵਸੂਲਣ ਲੱਗ ਜਾਂਦੀਆਂ ਹਨ। ਜਿਸ ਤਰ੍ਹਾਂ ਸਾਲ 2016 ਵਿਚ ਜੀਓ ਨੇ ਇੰਟਰਨੈਟ ਦੇ ਖੇਤਰ ਵਿਚ ਨਿਵੇਸ਼ ਕਰਕੇ ਪਹਿਲਾਂ ਸਸਤੇ ਡਾਟੇ ਅਤੇ ਮੁਫ਼ਤ ਕਾਲਾਂ ਨਾਲ ਆਪਣੇ ਵੱਲ ਖਿੱਚ ਲਿਆ ਤਾਂ ਹੁਣ ਬਾਜ਼ਾਰ ਦੇ 50.91% ਹਿੱਸੇ ਉੱਪਰ ਕਬਜ਼ਾ ਹੋ ਗਿਆ ਹੈ ਅਤੇ ਹੁਣ ਜੀਓ ਨੇ ਰੇਟ ਬਹੁਤ ਵਧਾ ਦਿੱਤੇ ਹਨ। ਇਸ ਨੇ ਇਸ ਖੇਤਰ ਵਿਚੋਂ ਛੋਟੇ ਹਿੱਸੇਦਾਰਾਂ ਨੂੰ ਸਾਈਡ ਲਾਈਨ ਕਰ ਦਿੱਤਾ ਹੈ। ਭਾਰਤ ਸੰਚਾਰ ਨਿਗਮ ਵਿਚ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਰੱਖ ਦਿੱਤਾ ਹੈ। ਭਾਰਤ ਵਿਚ ਬੇਰੁਜ਼ਗਾਰਾਂ ਦੀ ਭੀੜ ਵਧਣ ਨਾਲ ਸਮਾਜ ਵਿਚ ਹਫਰਾ ਦਫਰੀ ਦਾ ਮਾਹੌਲ ਵਧੇਗਾ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਰੁਜ਼ਗਾਰ ਲੈਣ ਅਤੇ ਰੁਜ਼ਗਾਰ ਬਚਾਉਣ ਲਈ ਜਥੇਬੰਦ ਹੋਈਏ ਅਤੇ ਆਸਾਵਾਂ ਸਮਾਜ ਬਣਾਉਣ ਲਈ ਯਤਨ ਕਰੀਏ।