ਭਾਜਪਾ ਵਿਚ ਸ਼ਾਮਿਲ ਹੋਏ ਮੇਜਰ ਭੁਪਿੰਦਰ ਸਿੰਘ ਭੂਪ ਦਾ ਪਿੰਡ ਬਾਦਲ ਪਹੁੰਚਣ ’ਤੇ ਸਵਾਗਤ
ਲੰਬੀ, 18 ਸਤੰਬਰ (ਮੇਵਾ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਸਾਬਕਾ ਐੱਮ.
ਲੰਬੀ, 18 ਸਤੰਬਰ (ਮੇਵਾ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਸਾਬਕਾ ਐੱਮ.ਪੀ. ਸਵ. ਗੁਰਰਾਜ ਸਿੰਘ ਦੇ ਬੇਟੇ ਮੇਜਰ ਭੁਪਿੰਦਰ ਸਿੰਘ ਭੂਪ ਤੇ ਉਨ੍ਹਾਂ ਦੇ ਬੇਟੇ ਅਮਰਵੀਰ ਸਿੰਘ ਬਾਵਾ ਆਪਣੇ ਸਾਥੀਆਂ ਸਮੇਤ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। ਅੱਜ ਪਿੰਡ ਬਾਦਲ ਪਹੁੰਚਣ ’ਤੇ ਉਨ੍ਹਾਂ ਦੇ ਹਲਕੇ ਦੇ ਪਾਰਟੀ ਵਰਕਰਾਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੇਜਰ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਆਖਿਆ ਕਿ ਉਹ ਹੁਣ ਭਾਜਪਾ ਦੇ ਵਰਕਰ ਹਨ ਤੇ ਭਾਜਪਾ ਲਈ ਦਿਨ-ਰਾਤ ਕੰਮ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨਾਲ ਭਾਵੇਂ ਉਨ੍ਹਾਂ ਦਾ ਸਿਆਸੀ ਵਖਰੇਵਾਂ ਹੋ ਗਿਆ ਹੈ, ਪ੍ਰੰਤੂ ਪਰਿਵਾਰਕ ਸਾਂਝ ਪਹਿਲਾਂ ਵਾਂਗ ਹੀ ਰਹੇਗੀ। ਉਨ੍ਹਾਂ ਮੌਕੇ ’ਤੇ ਮੌਜੂਦ ਪੁਰਾਣੇ ਸਾਥੀਆਂ ਤੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਤਿਆਰੀ ਸ਼ੁਰੂ ਕਰ ਦੇਣ। ਉਨ੍ਹਾ ਕਿਹਾ ਕਿ ਉਹ ਹਲਕੇ ਦੇ ਸਾਰੇ ਪਿੰਡਾਂ ਵਿਚ ਵਰਕਰਾਂ ਨੁੂੰ ਘਰ-ਘਰ ਜਾ ਕੇ ਮਿਲਣਗੇ। ਉਨ੍ਹਾਂ ਨੇ ਵਰਕਰਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੋ ਵੀ ਕੰਮ ਜਾਇਜ਼ ਹੈ, ਉਹ ਜ਼ਰੂਰ ਕਰਵਾ ਕੇ ਦਿੱਤਾ ਜਾਵੇਗਾ। ਉਨ੍ਹਾਂ ਆਖ਼ਰ ਵਿਚ ਕਿਹਾ ਕਿ ਭਾਜਪਾ ਦੇ ਕੌਮੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਵੀ ਉਹ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਵਿਚ ਰਲਣ ਲਈ ਪੂਰਨ ਸਹਿਯੋਗ ਕੀਤਾ। ਇਸ ਮੌਕੇ ਪਾਰਟੀ ਵਰਕਰਾਂ ਵਿਚ ਸੁਖਬੀਰ ਸਿੰਘ ਗੱਗੜ ਪੀ.ਏ., ਛੋਟਾ ਸਿੰਘ ਸਾਬਕਾ ਚੇਅਰਮੈਨ, ਗੁਰਪਿਆਸ ਸਿੰਘ ਨੰਬਰਦਾਰ, ਜਗਤਾਰ ਸਿੰਘ, ਸੁਖਮੰਦਰ ਸਿੰਘ, ਜਗਜੀਤ ਸਿੰਘ ਸਿੱਖਵਾਲਾ, ਯਾਦਵਿੰਦਰ ਸਿੰਘ ਮਾਨ, ਰਤਪਾਲ ਸਿੰਘ ਪੰਚ ਘੁਮਿਆਰਾ, ਗੁਰਪ੍ਰੀਤ ਸਿੰਘ ਨੰਬਰਦਾਰ, ਚੌਧਰੀ ਭੰਵਰ ਲਾਲ ਬਾਦਲ, ਇਕਬਾਲ ਸਿੰਘ ਸਰਾਂ, ਸਿਕੰਦਰ ਸਿੰਘ ਸਰਾਂ, ਰਾਜੂ ਸਿੰਘ ਵੜਿੰਗ ਅਤੇ ਜੀਤ ਸਿੰਘ ਚੰਨੂੰ ਆਦਿ ਮੌਜੂਦ ਸਨ।