18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਾਬਾ ਫ਼ਰੀਦ ਯੂਨੀਵਰਸਿਟੀ ਪੁੱਜੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵਾਇਸ ਚਾਂਸਲਰ ਡਾ . ਰਜਿੰਦਰ ਬਾਂਸਲ ਨਾਲ ਕੀਤੀ ਮੁਲਾਕਾਤ

ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਪੁੱਜੇ ਜਿੱਥੇ ਉਨ੍ਹਾਂ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਇਸ ਚਾਂਸਲਰ ਡਾ. ਰਾਜਿੰਦਰ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲੇ ਪਿਛਲੇ ਦਿਨੀਂ ਯੂਨੀਵਰਸਿਟੀ ’ਚ ਹੋਏ ਕਥਿਤ ਘਪਲਿਆਂ ਸਬੰਧੀ ਗੱਲਬਾਤ ਕਰਦਿਆਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਹੀ ਤੱਥਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 19-09-2026
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਪੁੱਜੇ ਜਿੱਥੇ ਉਨ੍ਹਾਂ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਇਸ ਚਾਂਸਲਰ ਡਾ. ਰਾਜਿੰਦਰ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲੇ ਪਿਛਲੇ ਦਿਨੀਂ ਯੂਨੀਵਰਸਿਟੀ ’ਚ ਹੋਏ ਕਥਿਤ ਘਪਲਿਆਂ ਸਬੰਧੀ ਗੱਲਬਾਤ ਕਰਦਿਆਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਹੀ ਤੱਥਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕੇ ਪਿਛਲੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦੇ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਿਚ ਅਨੇਕਾਂ ਕਿਸਮ ਦੇ ਘਪਲੇ ਹੋਏ ਜਿਨਾਂ ਵਿਚ ਮੁੱਖ ਤੌਰ ’ਤੇ 225 ਦੇ ਕਰੀਬ ਨਿਯੁਕਤੀਆਂ ਜੋ ਕਿ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਹੋਈਆਂ ਅਤੇ ਉਨ੍ਹਾਂ ਵਿਚ ਦੂਜੀਆਂ ਸਟੇਟਾਂ ਦੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਮੋਟੀਆਂ ਤਨਖਾਹਾਂ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਮਾਨ ਜਿਸ ਵਿਚ ਪੇਟ ਸਕੈਨ ਮਸ਼ੀਨ ਅਤੇ ਹੋਰ ਮਸ਼ੀਨਾਂ ਖਰੀਦਣ ਨੂੰ ਮੌਕੇ ਬਾਜ਼ਾਰ ਨਾਲੋਂ ਕਿਤੇ ਵੱਧ ਕੀਮਤ ’ਤੇ ਖ਼ਰੀਦਿਆ ਗਿਆ ਅਤੇ ਹਸਪਤਾਲ ਦਾ ਸਮਾਨ ਵੀ ਦੁਗਣੇ ਰੇਟਾਂ ’ਤੇ ਖ਼ਰੀਦ ਕੇ ਇਕ ਵੱਡੇ ਘਪਲੇ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ.ਸੀ ਸਾਹਿਬ ਨਾਲ ਮਿਲ ਕੇ ਮੰਗ ਕੀਤੀ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਹਨ ਹਾਲਾਂਕਿ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਦੁਆਰਾ ਵੀ ਕੀਤੀ ਜਾ ਰਹੀ ਹੈ, ਪਰ ਵੀ.ਸੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਰਿਪੋਰਟ ਹੈ ਉਹ ਬਣਾਈ ਜਾਵੇ ਅਤੇ ਇਸ ਘਪਲੇ ਦੇ ਪਿੱਛੇ ਜਿਸ ਦੀ ਵੀ ਸਾਜਿਸ਼ ਹੈ ਉਸ ਨੂੰ ਬੇਨਕਾਬ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਘਪਲੇ ਸਿਰਫ ਯੂਨੀਵਰਸਿਟੀ ਅਧਿਕਾਰੀਆਂ ਦੇ ਵਲੋਂ ਨਹੀਂ ਹੋਏ ਬਲਕਿ ਇਸ ਲਈ ਲੋਕਲ ਲੀਡਰ ਅਤੇ ਮੌਜੂਦਾ ਸਰਕਾਰ ਦੇ ਕੁਝ ਆਗੂਆਂ ਦਾ ਸਿੱਧਾ ਹੱਥ ਹੈ। ਬਿਨਾਂ ਨਾਮ ਲਿਆ ਉਨ੍ਹਾਂ ਵਲੋਂ ਫ਼ਰੀਦਕੋਟ ਦੇ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਅਤੇ ਪਰਸਨਲ ਸੈਕਟਰੀ ’ਤੇ ਗੰਭੀਰ ਇਲਜ਼ਾਮ ਲਗਾਏ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪਿਛਲੇ ਦਿਨੀਂ ਫਾਰਮੈਸੀ ਇੰਸਪੈਕਟਰਾਂ ਦੀ ਭਰਤੀ ਲਈ ਹੋਣ ਵਾਲੇ ਟੈਸਟ ਦੌਰਾਨ ਨਕਲ ਦੇ ਮਾਮਲੇ ਨੂੰ ਪੇਪਰ ਲੀਕ ਮਾਮਲਾ ਦਸਦੇ ਹੋਏ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਦਸਦੇ ਕਿਹਾ ਕੇ ਇਸ ਮਾਮਲੇ ’ਚ ਵੀ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਜਲਦ ਸੰਤਾਪ ਭੋਗ ਚੁੱਕੇ ਵਿਦਿਆਰਥੀਆਂ ਨੂੰ ਕੋਈ ਰਾਹਤ ਦੇਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਰਜੀਤ ਕੌਰ ਚੱਠਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ਅਗਲੀ ਖ਼ਬਰ ਇਕ ਸਾਲ ਤੋਂ ਬੰਦ ਪਿਆ ਫੋਕਲ ਪੁਆਇੰਟ ਦਾ ਵਾਟਰ ਵਰਕਸ ਬਣਿਆ ਸੱਪਾਂ ਦਾ ਟਿਕਾਣਾ
Ad Position 24