ਅਨਾਜ ਮੰਡੀ ’ਚ ਲਿਫ਼ਟਿੰਗ ਦੀ ਸਮੱਸਿਆ ਕਾਰਨ ਬੋਰੀਆਂ ਦੇ ਅੰਬਾਰ ਲੱਗੇ
ਕੋਟਕਪੂਰਾ, 14 ਅਕਤੂਬਰ, (ਰਿੰਕੂ ਮਲਹੋਤਰਾ)-ਕੋਟਕਪੁਰਾ ਅਨਾਜ ਮੰਡੀ ਵਿਚ ਜਿੱਥੇ ਮੌਜੂਦਾ ਸਥਿਤੀ ਦੌਰਾਨ ਫ਼ਸਲ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮੀਂਹ ਤੋਂ ਬਾਅਦ ਲਿਫ਼ਟਿੰਗ ਵਿਚ ਤੇਜ਼ੀ ਨਾ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਮੰਡੀ ਵਿਚ ਲਿਆਉਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੋਟਕਪੂਰਾ, 14 ਅਕਤੂਬਰ, (ਰਿੰਕੂ ਮਲਹੋਤਰਾ)-ਕੋਟਕਪੁਰਾ ਅਨਾਜ ਮੰਡੀ ਵਿਚ ਜਿੱਥੇ ਮੌਜੂਦਾ ਸਥਿਤੀ ਦੌਰਾਨ ਫ਼ਸਲ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮੀਂਹ ਤੋਂ ਬਾਅਦ ਲਿਫ਼ਟਿੰਗ ਵਿਚ ਤੇਜ਼ੀ ਨਾ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਮੰਡੀ ਵਿਚ ਲਿਆਉਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਅਨਾਜ ਮੰਡੀ ਵਿਚ ਆਸ ਪਾਸ ਦੇ ਪਿੰਡਾਂ ’ਚੋਂ ਫ਼ਸਲ ਪੁੱਜਣੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ 72 ਘੰਟਿਆਂ ਵਿਚ ਪੰਜਾਬ ਸਰਕਾਰ ਦੇ ਲਿਫ਼ਟਿੰਗ ਦੇ ਦਾਅਵਿਆਂ ਦੀ ਵੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ। ਕਿਸਾਨਾਂ ਨੂੰ ਅਨਾਜ ਮੰਡੀ ’ਚ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਵਿਚ ਭਿੱਜੀ ਫ਼ਸਲ ਨੂੰ ਖਿਲਾਰਨ ਲਈ ਵੀ ਜਗ੍ਹਾ ਦੀ ਘਾਟ ਹੋਣ ਕਾਰਨ ਭਾਰੀ ਮੁਸ਼ੱਕਤ ਕਰ ਰਹੇ ਹਨ। ਦੂਜੇ ਪਾਸੇ ਲਿਫਟਿੰਗ ਦੇ ਪ੍ਰਬੰਧ ਢਿੱਲੇ ਹੋਣ ਕਾਰਨ ਥਾਂ ਥਾਂ ’ਤੇ ਬੋਰੀਆਂ ਦੇ ਅੰਬਾਰ ਲੱਗ ਰਹੇ ਹਨ, ਕਿਸਾਨ, ਆੜ੍ਹਤੀਆਂ, ਮਜ਼ਦੂਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਕਮੇਟੀ ਕੋਟਕਪੂਰਾ ਦੇ ਸੁਪਰਵਾਈਜ਼ਰ ਸਿਮਰਨਜੀਤ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੀਂਹ ਤੋਂ ਬਾਅਦ ਲਿਫ਼ਟਿੰਗ ਵਿਚ ਕਮੀ ਆਈ ਹੈ, ਪਰ ਅੱਜ ਮੌਸਮ ਸਾਫ਼ ਹੋਣ ਕਾਰਨ ਲਿਫਟਿੰਗ ਵਿਚ ਤੇਜ਼ੀ ਆ ਜਾਵੇਗੀ। ਅਨਾਜ ਮੰਡੀ ਵਿਚ 60 ਫੀਸਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਰੋਜ਼ਾਨਾ 40000 ਲਿਫਟਿੰਗ ਹੋ ਰਹੀ ਹੈ।