ਅਨਾਜ ਮੰਡੀ ਕੋਟਕਪੂਰਾ ’ਚ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ : ਚੇਅਰਮੈਨ
ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਦੀ ਹਦੂਦ ਵਿਚ ਪੈਂਦੀਆਂ ਅਨਾਜ ਮੰਡੀਆਂ ਪੇਂਡੂ ਤੇ ਸ਼ਹਿਰੀ ਵਿਚ ਕਿਸਾਨਾਂ ਦੀਆਂ ਸਹੂਲਤਾਵਾਂ ਲਈ ਸਰਕਾਰ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਪੀਣ ਲਈ ਸਾਫ਼ ਪਾਣੀ, ਛਾਂ ਦੇ ਪ੍ਰਬੰਧਾਂ ਸਮੇਤ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੀ ਪੰਜਾਬ ਮੰਡੀ ਬੋਰਡ ਤੇ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਹਨ।
ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਦੀ ਹਦੂਦ ਵਿਚ ਪੈਂਦੀਆਂ ਅਨਾਜ ਮੰਡੀਆਂ ਪੇਂਡੂ ਤੇ ਸ਼ਹਿਰੀ ਵਿਚ ਕਿਸਾਨਾਂ ਦੀਆਂ ਸਹੂਲਤਾਵਾਂ ਲਈ ਸਰਕਾਰ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਪੀਣ ਲਈ ਸਾਫ਼ ਪਾਣੀ, ਛਾਂ ਦੇ ਪ੍ਰਬੰਧਾਂ ਸਮੇਤ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੀ ਪੰਜਾਬ ਮੰਡੀ ਬੋਰਡ ਤੇ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਦੱਸਿਆ ਸਬਜ਼ੀ ਮੰਡੀ ਲਈ ਵਿਸ਼ੇਸ਼ ਫ਼ੜ, ਬਾਸਮਤੀ ਦੀ ਅਨਾਜ ਮੰਡੀ ਵੱਖਰੀ ਬਣਾਉਣ ਦੀਆਂ ਪ੍ਰਪੋਜਲਾਂ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਰਿਸ਼ ਤੋਂ ਬਾਅਦ ਹੁਣ ਅਨਾਜ ਮੰਡੀ ਵਿਚ ਲਿਫਟਿੰਗ ਪ੍ਰਤੀ ਤੇਜ਼ੀ ਆ ਚੁੱਕੀ ਹੈ। ਕਿਸਾਨਾਂ ਨੂੰ ਮੰਡੀ ਵਿਚ ਫ਼ਸਲ ਲਿਆਉਣ ਲਈ ਜਗ੍ਹਾ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੰਡੀ ਵਿਚ ਫ਼ਸਲ ਸੁੱਕੀ ਲਿਆਉਣ ਤਾਂ ਜੋ ਉਨ੍ਹਾਂ ਨੂੰ ਮੰਡੀ ਵਿਚ ਖੱਜਲ ਖੁਆਰ ਨਾ ਹੋਣਾ ਪਵੇ।