15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਿੱਖਿਆ ਵਿਭਾਗ ਸੈਕੰਡਰੀ ਦੀ 70ਵੀਂ ਪੰਜ ਰੋਜ਼ਾ ਅਥਲੈਟਿਕਸ ਮੀਟ ਸਮਾਪਤ

ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਿੱਖਿਆ ਵਿਭਾਗ ਸੈਕੰਡਰੀ ਫ਼ਰੀਦਕੋਟ ਵਲੋਂ 5 ਪੰਜ ਰੋਜ਼ਾ ਅਥਲੈਟਿਕਸ ਮੀਟ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈ। ਫ਼ਰੀਦਕੋਟ ਦੇ ਵੱਖ-ਵੱਖ ਜ਼ੋਨਾਂ ਦੇ ਜੇਤੂ ਲੜਕੇ / ਲੜਕੀਆਂ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਜੈਤੋ ਰਾਮਲੀਲ੍ਹਾ ਮੰਚਨ ਦੌਰਾਨ ਸਜੇ ਪਾਤਰ। ਤਸਵੀਰ: ਗੁਰਮੀਤਪਾਲ ਰੋੜੀਕਪੂਰਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਤੇ ਹੋਰ। ਅਜੀਤ ਤਸਵੀਰ 16-10-2026
ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਿੱਖਿਆ ਵਿਭਾਗ ਸੈਕੰਡਰੀ ਫ਼ਰੀਦਕੋਟ ਵਲੋਂ 5 ਪੰਜ ਰੋਜ਼ਾ ਅਥਲੈਟਿਕਸ ਮੀਟ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈ। ਫ਼ਰੀਦਕੋਟ ਦੇ ਵੱਖ-ਵੱਖ ਜ਼ੋਨਾਂ ਦੇ ਜੇਤੂ ਲੜਕੇ / ਲੜਕੀਆਂ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਥਲੈਟਿਕਸ ਮੀਟਿੰਗ ਦੌਰਾਨ ਪਹਿਲੇ ਪੜਾਅ ’ਚ ਲੜਕੀਆਂ ਅਤੇ ਦੂਜੇ ਪੜਾਅ ’ਚ ਲੜਕਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਅਥਲੈਟਿਕਸ ਮੀਟ ਦੀ ਸਮਾਪਤੀ ’ਤੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ, ਸਕੱਤਰ ਟੂਰਨਾਮੈਂਟ ਕਮੇਟੀ ਨਵਪ੍ਰੀਤ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਅਤੇ ਜ਼ਿਲ੍ਹੇ ਦੇ ਖੇਡ ਅਧਿਆਪਕਾਂ ਨੇ ਮਿਲ ਕੇ ਅਦਾ ਕੀਤੀ। ਇਸ ਮੌਕੇ 400 ਮੀਟਰ ਦੌੜ, ਅੰਡਰ-14 ’ਚ ਗੁਰਅਰਮਾਨ ਸਿੰਘ, ਹਰੀ ਨੌਂ ਜ਼ੋਨ ਨੇ ਪਹਿਲਾ, ਏਕਮ ਸ਼ਰਮਾ ਜ਼ੋਨ ਫ਼ਰੀਦਕੋਟ ਨੇ ਦੂਜਾ, ਅਭੀਜੋਤ ਸਿੰਘ ਜ਼ੋਨ ਪੰਜਗਰਾਈਂ ਕਲਾਂ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ’ਚ ਸੰਕੇਤ ਸਿੰਘ ਜ਼ੋਨ ਫ਼ਰੀਦਕੋਟ ਨੇ ਪਹਿਲਾ, ਪਰਸ਼ਾਰਥ ਸਿੰਘ ਜ਼ੋਨ ਫ਼ਰੀਦਕੋਟ ਨੇ ਦੂਜਾ ਅਤੇ ਸੁਖਰਾਜ ਸਿੰਘ ਜ਼ੋਨ ਕੋਟਕਪੂਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-19 ’ਚ ਜਸ਼ਨਪ੍ਰੀਤ ਸਿੰਘ ਜ਼ੋਨ ਮਚਾਕੀ ਮੱਲ ਸਿੰਘ ਨੇ ਪਹਿਲਾ, ਅਰਸ਼ਵੀਰ ਸਿੰਘ ਜ਼ੋਨ ਜੈਤੋ ਨੇ ਦੂਜਾ ਅਤੇ ਨਵਜੋਤਪ੍ਰੀਤ ਸਿੰਘ ਜ਼ੋਨ ਪੰਜਗਰਾਈਂ ਕਲਾਂ ਨੇ ਤੀਜਾ ਸਥਾਨ ਹਾਸਿਲ ਕੀਤਾ। ਡਿਸਕਸ ’ਚ ਅੰਡਰ-14 ਗੁਰਨੂਰ ਸਿੰਘ, ਜ਼ੋਨ ਹਰੀਂ ਨੌਂ ਨੇ ਪਹਿਲਾ, ਦਿਲਜੀਤ ਸਿੰਘ ਜ਼ੋਨ ਬਾਜਾਖਾਨਾ ਨੇ ਦੂਜਾ, ਭਰਤਦੀਪ ਜ਼ੋਨ ਕੋਟਕਪੂਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ’ਚ ਉਂਕਾਰ ਸਿੰਘ ਜ਼ੋਨ ਕੋਟਕਪੂਰਾ ਨੇ ਪਹਿਲਾ, ਗੁਰਮਨ ਜ਼ੋਨ ਜੈਤੋ ਨੇ ਦੂਜਾ ਅਤੇ ਗੁਰਕੰਵਲ ਸਿੰਘ ਜ਼ੋਨ ਗੋਲੇਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-19 ’ਚ ਸਾਹਿਲ ਜ਼ੋਨ ਜੈਤੋ ਨੇ ਪਹਿਲਾ, ਅਨਮੋਲਪ੍ਰੀਤ ਸਿੰਘ ਜ਼ੋਨ ਸਾਦਿਕ ਨੇ ਦੂਜਾ ਅਤੇ ਹੁਸਨਦੀਪ ਸਿੰਘ ਜ਼ੋਨ ਸਾਦਿਕ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਲੈਕਚਰਾਰ ਨਵਪ੍ਰੀਤ ਸਿੰਘ, ਕੁਲਦੀਪ ਸਿੰਘ ਲੈਕਚਰਾਰ, ਲੈਕਚਰਾਰ ਇਕਬਾਲ ਸਿੰਘ, ਲੈਕਚਰਾਰ ਨਰੇਸ਼ ਕੁਮਾਰ, ਮਨਜਿੰਦਰ ਸਿੰਘ ਘੁਗਿਆਣਾ, ਮੁੱਖ ਅਧਿਆਪਕ ਬਲਵਿੰਦਰ ਸਿੰਘ, ਰਣਜੋਧ ਸਿੰਘ ਗ ੋਲੇਵਾਲਾ, ਬੇਅੰਤ ਕੌਰ ਢੁੱਡੀ, ਮਨਜੀਤ ਸਿੰਘ ਅਜਿੱਤ ਗਿੱਲ, ਬਲਵਿੰਦਰ ਕੌਰ ਝੱਖੜਵਾਲਾ, ਸੁਖਵੰਤ ਕੌਰ ਭਾਣਾ, ਨਵਦੀਪ ਸਿੰਘ ਧੂੜਕੋਟ, ਗਗਨਦੀਪ ਸਿੰਘ ਚੰਦਬਾਜਾ, ਲੈਕਚਰਾਰ ਕੁਲਦੀਪ ਸਿੰਘ ਗੋਲੇਵਾਲਾ, ਪਰਵਿੰਦਰ ਸਿੰਘ ਢਿਲਵਾਂ, ਲੈਕਚਰਾਰ ਕਿਰਨਾ ਕੌਰ, ਅਮਨਦੀਪ ਕੌਰ ਕਿਲਾ ਨੌਂ, ਪ੍ਰਦੀਪ ਕੌਰ ਮੋਰਾਂਵਾਲੀ, ਮਨੋਜ ਭਨਿਆਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਮਰੇ ਦੀ ਛੱਤ ਡਿਗਣ ਨਾਲ ਪਤੀ -ਪਤਨੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ
Ad Position 24