ਵਿਧਾਇਕ ਅਮੋਲਕ ਸਿੰਘ ਦੁਸਹਿਰੇ ਦੌਰਾਨ ਅਗਨੀ ਭੇਟ ਕਰਨ ਦੀ ਰਸਮ ਅਦਾ ਕਰਨਗੇ
ਜੈਤੋ, 19 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)- ਦੁਸਹਿਰੇ ਦਾ ਤਿਉਹਾਰ ਭਲਕੇ ਰਾਮਲੀਲਾ ਗਰਾਊਂਡ ਜੈਤੋ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜੈਤੋ, 19 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)- ਦੁਸਹਿਰੇ ਦਾ ਤਿਉਹਾਰ ਭਲਕੇ ਰਾਮਲੀਲਾ ਗਰਾਊਂਡ ਜੈਤੋ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਦੇ ਮੁੱਖ ਮਹਿਮਾਨ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਹੋਣਗੇ। ਜਦਕਿ ਵਿਸ਼ੇਸ਼ ਮਹਿਮਾਨ ਅਸ਼ਵਨੀ ਕੁਮਾਰ ਗੋਰੀਆ ਅਤੇ ਅਸ਼ੋਕ ਕੁਮਾਰ ਕਾਲੀਆ (ਸਵਾਈਟ ਗਰੁੱਪ ਚੰਡੀਗੜ੍ਹ ਵਾਲੇ) ਹੋਣਗੇ। ਪ੍ਰੈੱਸ ਸਕੱਤਰ ਸੋਨੂੰ ਲੂੰਬਾ ਨੇ ਦੱਸਿਆ ਕਿ ਸਮਾਗਮ ਦੌਰਾਨ ਤਿਉਹਾਰ ਦੀਆਂ ਰਵਾਇਤਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ।