03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਵਿਖੇ ‘ਆਗਾਜ਼’ ਫ਼ਰੈਸ਼ਰ ਪਾਰਟੀ ਕਰਵਾਈ

ਸਾਦਿਕ, 2 ਨਵੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਕਾਲਜ ਮਚਾਕੀ ਕਲਾਂ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਆਗਾਜ਼’ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਸਮਾਗਮ ਵਿਚ ਡਾ.

Ad Position 21
No active advertisement
ਅਜੀਤ ਡੈਸਕ 03-11-2026
ਸਾਦਿਕ, 2 ਨਵੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਕਾਲਜ ਮਚਾਕੀ ਕਲਾਂ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਆਗਾਜ਼’ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਸਮਾਗਮ ਵਿਚ ਡਾ. ਅਮਨਪ੍ਰੀਤ ਸਿੰਘ ਡਿਪਟੀ ਕੰਟਰੋਲਰ (ਪ੍ਰੀਖਿਆਵਾਂ) ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਅਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਅਤੇ ਐਮ.ਡੀ. ਜਰਮਨਜੀਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਿਪਟੀ ਕੰਟਰੋਲਰ ਅਮਨਪ੍ਰੀਤ ਸਿੰਘ ਨੇ ਪ੍ਰਬੰਧਕ ਵਿਦਿਆਰਥੀਆਂ ਅਤੇ ਭਾਗ ਲੈ ਰਹੇ ਨਵੇਂ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਯੂਨੀਵਰਸਟੀ ਵਲੋਂ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਵਿੱਦਿਅਕ ਰੁਜ਼ਗਾਰ ਸਮਾਜਿਕ ਸੇਵਾ ਸਿਹਤ ਅਤੇ ਖੇਡਾਂ ਸਬੰਧੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚ ਭੰਗੜਾ ਅਤੇ ਗਿੱਧਾ, ਸੋਲੋ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਮੁਕਾਬਲੇ ਦੌਰਾਨ ਸਾਂਚੀ ਮਿਸ ਫ਼ਰੈਸ਼ਰ, ਕੁਲਜੀਤ ਸਿੰਘ ਮਿਸਟਰ ਫਰੈਸ਼ਰ, ਕੋਮਲਪ੍ਰੀਤ ਕੌਰ ਮਿਸ ਚਾਰਮਿੰਗ, ਹਰਸਿਮਰਨ ਸਿੰਘ ਮਿਸਟਰ ਹੈਂਡਸਮ ਚੁਣੇ ਗਏ। ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਿਰਕ ਨੇ ਫ਼ਰੈਸ਼ਰਜ ਪਾਰਟੀ ਦੀ ਵਿਸ਼ੇਸ਼ਤਾ ਦੱਸਦੇ ਹੋਏ ਇਹ ਪਾਰਟੀ ਹਰ ਸਾਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰੋ. ਪ੍ਰੀਤਇੰਦਰ ਕੌਰ ਗੋਂਦਾਰਾ ਪ੍ਰਿੰਸੀਪਲ (ਪੀ.ਡੀ.ਸੀ.), ਇੰਜ. ਗੁਰਜੀਤ ਸਿੰਘ ਗਾਂਧੀ ਪ੍ਰਿੰਸੀਪਲ ਮਾਲਵਾ, ਪ੍ਰੋ. ਮਰਿੰਦਰ ਕੌਰ ਵਾਈਸ ਪ੍ਰਿੰਸੀਪਲ ਏ.ਆਈ.ਐਮ. ਐਸ, ਪ੍ਰੋ. ਰੱਖਣਪ੍ਰੀਤ ਕੌਰ ਪ੍ਰਿੰਸੀਪਲ ਬੋਸਟਨ ਇੰਟਰਨੈਸ਼ਨਲ ਸਕੂਲ, ਵੱਖ-ਵੱਖ ਕਾਲਜਾਂ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਪੂਰਾ ਸਮਾਗਮ ਖੁਸ਼ੀ ਅਤੇ ਉਤਸ਼ਾਹ ਭਰੇ ਮਾਹੌਲ ਵਿਚ ਸੰਪੰਨ ਹੋਇਆ।
Ad Position 22
No active advertisement
ਪਿਛਲੀ ਖ਼ਬਰ ਯੂਥ ਰਨ ਮੈਰਾਥਨ-2026 ’ਚ ਰਿਸ਼ੀ ਸਕੂਲ ਦੀ 10 ਸਾਲਾ ਦੀ ਬੱਚੀ ਨੇ ਜਿੱਤਿਆ ਤਗਮਾ ਅਗਲੀ ਖ਼ਬਰ ਅੰਤਰ ਸਕੂਲ ਯੁਵਕ ਮੇਲੇ ’ਚ ਡਰੀਮਲੈਂਡ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24